ਰਾਖੀ ਸਾਵੰਤ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਵਿਵਾਦਾਂ 'ਚ ਰਹਿੰਦੀ ਹੈ। ਟੀਵੀ ਹੋਵੇ ਜਾਂ ਬਾਲੀਵੁੱਡ ਇੰਡਸਟਰੀ, ਰਾਖੀ ਨੇ ਆਪਣੇ ਦਮ 'ਤੇ ਇਕ ਵੱਖਰੀ ਪਛਾਣ ਬਣਾਈ ਹੈ।

ਦੱਸ ਦੇਈਏ ਕਿ ਰਾਖੀ ਸਾਵੰਤ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ, ਰਾਖੀ ਨੇ ਜੋ ਵੀ ਕੁੱਝ ਕੀਤਾ ਹੈ ਆਪਣੇ ਦਮ ਤੇ ਕੀਤਾ ਹੈ।

ਕਦੇ ਰਾਖੀ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਤਾਂ ਕਦੇ ਆਪਣੀਆਂ ਹਰਕਤਾਂ ਕਰਕੇ। ਰਾਖੀ ਸਾਵੰਤ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ।

ਪਰ ਰਾਖੀ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਰਾਖੀ ਅੱਜ ਵੀ ਆਪਣੇ ਬੁਰੇ ਸਮੇਂ ਨੂੰ ਯਾਦ ਕਰਕੇ ਰੋਂਦੀ ਹੈ।

ਰਾਖੀ ਇੱਕ ਵਾਰ ਇੱਕ ਸ਼ੋਅ ਵਿੱਚ ਪਹੁੰਚੀ ਸੀ, ਜਿੱਥੇ ਉਸਨੇ ਆਪਣੀ ਜ਼ਿੰਦਗੀ ਦੀ ਕੌੜੀ ਸੱਚਾਈ ਅਤੇ ਆਪਣੇ ਦਿਲ ਵਿੱਚ ਛੁਪੇ ਦਰਦ ਨੂੰ ਲੋਕਾਂ ਦੇ ਸਾਹਮਣੇ ਦੱਸਿਆ

ਰਾਖੀ ਸਾਵੰਤ ਦਾ ਅਸਲੀ ਨਾਂ ਨੀਰੂ ਭੇਦਾ ਹੈ। ਅਦਾਕਾਰਾ ਨੇ ਇੰਡਸਟਰੀ 'ਚ ਆਪਣੀ ਕਿਸਮਤ ਚਮਕਾਉਣ ਲਈ ਆਪਣਾ ਨਾਂ ਬਦਲ ਲਿਆ ਸੀ।

ਰਾਖੀ ਨੇ ਸ਼ੋਅ 'ਚ ਦੱਸਿਆ ਸੀ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ, ਉਸ ਦੀ ਮਾਂ ਹਸਪਤਾਲ 'ਚ ਕੰਮ ਕਰਦੀ ਸੀ। ਪਿਤਾ ਬਾਰੇ ਗੱਲ ਕਰਦੇ ਹੋਏ ਰਾਖੀ ਨੇ ਕਿਹਾ ਕਿ ਉਹ ਮੁੰਬਈ ਪੁਲਿਸ ਵਿੱਚ ਕਾਂਸਟੇਬਲ ਸੀ

ਰਾਖੀ ਸਾਵੰਤ ਦਾ ਪਰਿਵਾਰ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਸੀ। ਕਈ ਵਾਰੀ ਅਜਿਹਾ ਸਮਾਂ ਦੇਖਣਾ ਪੈਂਦਾ ਸੀ ਜਦੋਂ ਖਾਣ ਨੂੰ ਕੋਈ ਭੋਜਨ ਨਹੀਂ ਹੁੰਦਾ ਸੀ।

ਅਜਿਹੇ ਸਮੇਂ ਉਸ ਦੇ ਗੁਆਂਢੀ ਖਾਣਾ ਦਿੰਦੇ ਸਨ ਅਤੇ ਕਈ ਵਾਰ ਉਹ ਭੁੱਖੇ ਸੌਂ ਜਾਂਦੇ ਸਨ। ਰਾਖੀ ਨੂੰ ਸ਼ੁਰੂ ਤੋਂ ਹੀ ਐਕਟਿੰਗ ਅਤੇ ਡਾਂਸ ਦਾ ਬਹੁਤ ਸ਼ੌਕ ਸੀ।

ਅਜਿਹੇ 'ਚ ਜਦੋਂ ਰਾਖੀ ਘਰ 'ਚ ਡਾਂਸ ਕਰਦੀ ਸੀ ਤਾਂ ਰਾਖੀ ਦਾ ਮਾਮਾ ਉਸ ਨੂੰ ਮਾਰਦਾ ਹੁੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਦੇ ਘਰ ਕੁੜੀਆਂ ਨੂੰ ਡਾਂਸ ਦੀ ਇਜਾਜ਼ਤ ਨਹੀਂ ਸੀ