ਰਕੁਲ ਪ੍ਰੀਤ ਅਦਾਕਾਰੀ ਦੇ ਨਾਲ ਆਪਣੇ ਸਟਾਈਲਿਸ਼ ਫੈਸ਼ਨ ਸੈਂਸ ਲਈ ਵੀ ਮਸ਼ਹੂਰ ਹੈ ਪੱਛਮੀ, ਰਵਾਇਤੀ ਜਾਂ ਬੌਸੀ ਉਹ ਹਰ ਲੁੱਕ ਨੂੰ ਸਟਾਈਲਿਸ਼ ਟੱਚ ਨਾਲ ਪ੍ਰਸ਼ੰਸਕਾਂ ਦੇ ਸਾਹਮਣੇ ਪੇਸ਼ ਕਰਦੀ ਹੈ ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਰਕੁਲ ਪ੍ਰੀਤ ਸਿੰਘ ਗੋਲਡਨ ਸ਼ਰਾਰਾ ਸੂਟ ਪਹਿਨੀ ਨਜ਼ਰ ਆ ਰਹੀ ਹੈ ਅਦਾਕਾਰਾ ਕੈਮਰੇ ਦੇ ਸਾਹਮਣੇ ਇੱਕ ਤੇਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਰਕੁਲ ਪ੍ਰੀਤ ਸਿੰਘ ਖੁੱਲ੍ਹੇ ਵਾਲ ਤੇ ਨਿਊਡ ਮੇਕਅੱਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਰਕੁਲ ਨੇ ਹਰੇ ਰੰਗ ਦੇ ਈਅਰਰਿੰਗਸ ਤੇ ਹਾਈ ਹਿਲਸ ਕੈਰੀ ਕੀਤੀ ਹੈ ਨਿਊਡ ਲਿਪਸਟਿਕ ਅਤੇ ਕਾਜਲ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਹੈ ਰਕੁਲ ਦੀਆਂ ਇਨ੍ਹਾਂ ਖੂਬਸੂਰਤ ਫੋਟੋਆਂ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਰਕੁਲ ਨੇ ਗ੍ਰੀਨ ਹਾਰਟ ਇਮੋਜੀ ਦੇ ਨਾਲ ਕੈਪਸ਼ਨ 'ਚ ਲਿਖਿਆ, 'ਸੁੰਦਰਤਾ ਸਾਦਗੀ 'ਚ ਹੁੰਦੀ ਹੈ'