ਬਾਲੀਵੁੱਡ ਵਿੱਚ ਮਸ਼ਹੂਰ ਹਸਤੀਆਂ ਵਿਚਾਲੇ ਲੜਾਈਆਂ ਆਮ ਹਨ। ਕੁਝ ਲੜਾਈਆਂ ਜਲਦੀ ਹੱਲ ਹੋ ਜਾਂਦੀਆਂ ਸੀ ਪਰ ਕੁਝ ਨਹੀਂ। ਗੱਲ ਇਨ੍ਹੀਂ ਵਿਗੜ ਜਾਂਦੀ ਹੈ ਕਿ ਉਹ ਇੱਕ-ਦੂਜੇ ਦਾ ਚਿਹਰਾ ਵੀ ਨਹੀਂ ਦੇਖਣਾ ਚਾਹੁੰਦੇ। ਅਜਿਹੀ ਹੀ ਲੜਾਈ ਅਭਿਨੇਤਰੀ ਰਵੀਨਾ ਟੰਡਨ ਅਤੇ ਕਰਿਸ਼ਮਾ ਕਪੂਰ ਵਿਚਾਲੇ ਹੋਈ ਹੈ। ਰਵੀਨਾ ਟੰਡਨ ਅਤੇ ਕਰਿਸ਼ਮਾ ਕਪੂਰ ਦਾ ਨਾਂ 90 ਦੇ ਦਹਾਕੇ ਦੀਆਂ ਟਾਪ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਦੋਵਾਂ ਨੇ 'ਅੰਦਾਜ਼ ਅਪਨਾ ਅਪਨਾ', 'ਰਕਸ਼ਕ' ਅਤੇ 'ਆਤਿਸ਼' 'ਚ ਇਕੱਠੇ ਕੰਮ ਕੀਤਾ ਹੈ। ਇਸ ਦੌਰਾਨ ਦੋਹਾਂ ਵਿਚਾਲੇ ਅਜਿਹੀ ਲੜਾਈ ਹੋਈ ਕਿ ਉਨ੍ਹਾਂ ਲੜਦੇ-ਲੜਦੇ ਇੱਕ-ਦੂਜੇ ਦੇ ਵਾਲ ਵੀ ਪੁੱਟ ਦਿੱਤੇ। ਸਾਲ 2007 ਵਿੱਚ ਕੌਫੀ ਵਿਦ ਕਰਨ ਦੇ ਇੱਕ ਐਪੀਸੋਡ ਦੌਰਾਨ, ਕੋਰੀਓਗ੍ਰਾਫਰ ਫਰਾਹ ਖਾਨ ਨੇ ਕਰਿਸ਼ਮਾ ਕਪੂਰ ਅਤੇ ਰਵੀਨਾ ਟੰਡਨ ਵਿਚਕਾਰ ਇਸ ਕੈਟਫਾਈਟ ਬਾਰੇ ਖੁਲਾਸਾ ਕੀਤਾ ਸੀ। ਫਰਾਹ ਨੇ ਦੱਸਿਆ ਸੀ ਕਿ ਰਵੀਨਾ ਅਤੇ ਕਰਿਸ਼ਮਾ ਫਿਲਮ 'ਆਤਿਸ਼ ਫੀਲ ਦ ਫਾਇਰ' ਦੇ ਇਕ ਗੀਤ ਦੇ ਸੀਨ ਦੌਰਾਨ ਇੱਕ ਦੂਜੇ ਨਾਲ ਭਿੜ ਗਏ ਸਨ। ਦੋਵੇਂ ਇੱਕ ਦੂਜੇ ਨੂੰ ਵਿੱਗ ਨਾਲ ਕੁੱਟਣ ਲੱਗੀਆਂ ਨਾਲ ਹੀ ਵਾਲ ਵੀ ਪੁੱਟ ਸਿੱਟੇ। ਰਵੀਨਾ ਟੰਡਨ ਅਤੇ ਕਰਿਸ਼ਮਾ ਕਪੂਰ ਨੇ 1994 'ਚ ਰਿਲੀਜ਼ ਹੋਈ ਫਿਲਮ 'ਆਤਿਸ਼' 'ਚ ਇਕੱਠੇ ਕੰਮ ਕੀਤਾ ਸੀ। ਫਰਾਹ ਖਾਨ ਫਿਲਮ ਦੇ ਇੱਕ ਗੀਤ ਦੀ ਕੋਰੀਓਗ੍ਰਾਫੀ ਕਰ ਰਹੀ ਸੀ। ਇਸ ਗੀਤ 'ਚ ਰਵੀਨਾ ਅਤੇ ਕਰਿਸ਼ਮਾ ਸਨ। ਸ਼ੂਟਿੰਗ ਦੌਰਾਨ ਹੀ ਦੋਨਾਂ ਵਿੱਚ ਲੜਾਈ ਹੋ ਗਈ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਲੜਾਈ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਅਦਾਕਾਰ ਅਜੇ ਦੇਵਗਨ ਸੀ। ਦਰਅਸਲ, ਇਕ ਸਮੇਂ ਕਰਿਸ਼ਮਾ ਅਤੇ ਰਵੀਨਾ ਦੋਵਾਂ ਨੂੰ ਅਜੈ ਨਾਲ ਪਿਆਰ ਹੋ ਗਿਆ ਸੀ। ਹਾਲਾਂਕਿ ਉਸ ਸਮੇਂ ਅਜੇ ਦੇਵਗਨ ਰਵੀਨਾ ਟੰਡਨ ਨਾਲ ਰਿਲੇਸ਼ਨਸ਼ਿਪ 'ਚ ਸਨ। ਬਾਅਦ 'ਚ ਅਜਿਹੀਆਂ ਖਬਰਾਂ ਆਉਣ ਲੱਗੀਆਂ ਕਿ ਅਜੇ ਦਾ ਰਵੀਨਾ ਨਾਲ ਬ੍ਰੇਕਅੱਪ ਹੋ ਗਿਆ ਹੈ ਅਤੇ ਹੁਣ ਉਹ ਕਰਿਸ਼ਮਾ ਦੇ ਕਰੀਬ ਹੋ ਰਹੇ ਹਨ। ਅਜਿਹੇ 'ਚ ਜਦੋਂ ਰਵੀਨਾ ਅਤੇ ਕਰੀਨਾ ਆਹਮੋ-ਸਾਹਮਣੇ ਆਏ ਤਾਂ ਦੋਵੇਂ ਇਕ-ਦੂਜੇ ਨਾਲ ਭਿੜ ਗਈਆਂ।