ਆਪਣੇ ਜ਼ਬਰਦਸਤ ਅੰਦਾਜ਼ ਲਈ ਮਸ਼ਹੂਰ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਟੰਡਨ ਨੂੰ ਏਅਰਪੋਰਟ 'ਤੇ ਕਾਫੀ ਕੂਲ ਲੁੱਕ 'ਚ ਸਪਾਟ ਕੀਤਾ ਗਿਆ ਹੈ।



ਰਵੀਨਾ ਟੰਡਨ ਵਾਂਗ ਉਨ੍ਹਾਂ ਦੀ ਬੇਟੀ ਵੀ ਬਹੁਤ ਖੂਬਸੂਰਤ ਹੈ। ਰਵੀਨਾ ਦੀ ਬੇਟੀ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ।



ਰਾਸ਼ਾ ਥਡਾਨੀ ਨੂੰ ਏਅਰਪੋਰਟ 'ਤੇ ਆਪਣੇ ਹੀ ਅੰਦਾਜ਼ 'ਚ ਦੇਖਿਆ ਜਾ ਸਕਦਾ ਹੈ। ਇਸ ਮੌਕੇ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ।



ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰਾਸ਼ਾ ਆਪਣੇ ਅੰਦਾਜ਼ 'ਚ ਆਪਣੇ ਵਾਲਾਂ ਨੂੰ ਘੁਮਾ ਰਹੀ ਹੈ।



ਏਅਰਪੋਰਟ 'ਤੇ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਦੇ ਚਿਹਰੇ 'ਤੇ ਮੁਸਕਰਾਹਟ ਸਾਫ ਦੇਖੀ ਜਾ ਸਕਦੀ ਹੈ।



ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਰਾਸ਼ਾ ਥਡਾਨੀ ਆਪਣੇ ਸਮਾਨ ਨਾਲ ਏਅਰਪੋਰਟ ਦੇ ਅੰਦਰ ਜਾ ਰਹੀ ਹੈ।



ਰਵੀਨਾ ਟੰਡਨ ਦੀ ਬੇਟੀ ਕਾਫੀ ਕੂਲ ਅੰਦਾਜ਼ ਵਿੱਚ ਨਜ਼ਰ ਆਉਂਦੀ ਹੈ। ਉਸ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ।



ਫਿਲਹਾਲ ਰਾਸ਼ਾ ਦਾ ਖੂਬਸੂਰਤ ਅੰਦਾਜ਼ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਹੀ ਉਹ ਕਾਫੀ ਸੁਰਖੀਆਂ ਬਟੋਰ ਰਹੀ ਹੈ।



ਦੱਸ ਦੇਈਏ ਕਿ ਰਵੀਨਾ ਅਕਸਰ ਆਪਣੀ ਧੀ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਜਿੰਨਾ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।



ਹਾਲ ਹੀ ਵਿੱਚ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਮੁੰਬਈ ਤੋਂ ਰਾਸ਼ਾ ਨੇ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ, ਜਿਸ 'ਤੇ ਉਨ੍ਹਾਂ ਦੀ ਮਾਂ ਨੂੰ ਬਹੁਤ ਮਾਣ ਹੈ।