Rishabh Pant Sister Sakshi Gets Engaged: ਕ੍ਰਿਕਟਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ, ਬੱਚਿਆਂ, ਭੈਣ-ਭਰਾਵਾਂ ਅਤੇ ਮਾਤਾ-ਪਿਤਾ ਨੂੰ ਵੀ ਫੈਨਜ਼ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ। ਭਾਰਤੀ ਕ੍ਰਿਕਟਰ ਰਿਸ਼ਭ ਪੰਤ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੇ ਨਾਲ-ਨਾਲ ਉਨ੍ਹਾਂ ਦੀ ਭੈਣ ਸਾਕਸ਼ੀ ਪੰਤ ਵੀ ਕਾਫੀ ਮਸ਼ਹੂਰ ਹੈ। ਇਨ੍ਹੀਂ ਦਿਨੀਂ ਸਾਕਸ਼ੀ ਆਪਣੀ ਮੰਗਣੀ ਦੀਆਂ ਤਸਵੀਰਾਂ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਕ੍ਰਿਕਟਰ ਵੱਲੋਂ ਆਪਣੀ ਭੈਣ ਦੀ ਮੰਗਣੀ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ। ਸਾਕਸ਼ੀ ਦੀਆਂ ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਕ੍ਰਿਕਟਰ ਨੇ ਆਪਣੇ ਪਰਿਵਾਰ ਦੀ ਖੂਬਸੂਰਤ ਝਲਕ ਸ਼ੇਅਰ ਕੀਤੀ ਹੈ। ਜੇਕਰ ਰਿਸ਼ਭ ਪਤ ਦੀ ਭੈਣ ਦੀ ਖੂਬਸੂਰਤੀ ਦੀ ਗੱਲ ਕੀਤੀ ਜਾਏ ਤਾਂ ਇਸ ਮਾਮਲੇ ਵਿੱਚ ਉਹ ਕਰੀਨਾ ਅਤੇ ਕੈਟਰੀਨਾ ਨੂੰ ਵੀ ਮਾਤ ਦਿੰਦੀ ਹੈ। ਦੱਸ ਦੇਈਏ ਕਿ ਸ਼ਾਕਸ਼ੀ ਪੰਤ ਦੀ ਮੰਗਣੀ ਅੰਕਿਤ ਚੌਧਰੀ ਨਾਲ ਹੋਈ ਹੈ। ਸਾਕਸ਼ੀ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਜ਼ਿੰਦਗੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ। ਮੰਗਣੀ ਕਰਵਾ ਲਈ ਹੈ, ਨੌਂ ਸਾਲ ਹੋ ਗਏ ਹਨ ਅਤੇ ਸਫਰ ਜਾਰੀ ਹੈ।'' ਸਾਕਸ਼ੀ ਨੇ ਇੱਥੇ ਇਹ ਵੀ ਦੱਸਿਆ ਕਿ ਮੰਗਣੀ 5 ਜਨਵਰੀ ਨੂੰ ਹੋਈ ਸੀ। ਸਾਕਸ਼ੀ ਅਤੇ ਅੰਕਿਤ ਲੰਡਨ ਵਿੱਚ ਰਹਿੰਦੇ ਹਨ। ਅੰਕਿਤ ਨੇ ਲੰਡਨ ਜਾਣ ਤੋਂ ਪਹਿਲਾਂ ਐਮਿਟੀ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤਾ ਸੀ। ਦੱਸ ਦੇਈਏ ਕਿ ਸਾਕਸ਼ੀ ਰਿਸ਼ਭ ਪੰਤ ਤੋਂ ਦੋ ਸਾਲ ਵੱਡੀ ਹੈ। ਉਹ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ। ਜਿਸ ਨੂੰ ਚੌਹਣ ਵਾਲਿਆਂ ਦੀ ਗਿਣਤੀ 159K ਹੈ।