Most Sixes In World Cup: ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ ਮੁਕਾਬਲੇ ਨਾਲ ਆਪਣੇ ਵਿਸ਼ਵ ਕੱਪ ਅਭਿਆਨ ਦੀ ਸ਼ੁਰੂਆਤ ਕਰੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ 8 ਅਕਤੂਬਰ ਨੂੰ ਚੇਨਈ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋਲ ਵਿਸ਼ੇਸ਼ ਸੂਚੀ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਹੋਵੇਗਾ। ਦਰਅਸਲ, ਰੋਹਿਤ ਸ਼ਰਮਾ ਵਿਸ਼ਵ ਕੱਪ ਮੈਚਾਂ ਵਿੱਚ 12ਵੇਂ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਹਨ, ਪਰ ਹਿਟਮੈਨ ਕੋਲ ਟੌਪ ਤੇ ਪਹੁੰਚਣ ਦਾ ਮੌਕਾ ਹੋਵੇਗਾ। ਹੁਣ ਤੱਕ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਦੇ 16 ਮੁਕਾਬਲੇ ਖੇਡੇ ਹਨ। ਇਨ੍ਹਾਂ 16 ਵਿਸ਼ਵ ਕੱਪ ਦੇ ਮੈਚਾਂ 'ਚ 23 ਛੱਕੇ ਲਗਾਏ ਹਨ। ਇਸ ਦੇ ਨਾਲ ਹੀ ਇਸ ਸੂਚੀ 'ਚ ਵੈਸਟਇੰਡੀਜ਼ ਦੇ ਸਾਬਕਾ ਖਿਡਾਰੀ ਕ੍ਰਿਸ ਗੇਲ ਚੋਟੀ 'ਤੇ ਹਨ। ਕ੍ਰਿਸ ਗੇਲ ਨੇ ਵਿਸ਼ਵ ਕੱਪ ਦੇ 35 ਮੈਚਾਂ 'ਚ 49 ਛੱਕੇ ਲਗਾਏ ਹਨ। ਦੂਜੇ ਸਥਾਨ 'ਤੇ ਦੱਖਣੀ ਅਫਰੀਕਾ ਦੇ ਦਿੱਗਜ ਖਿਡਾਰੀ ਏਬੀ ਡਿਵਿਲੀਅਰਸ ਹਨ। ਇਸ ਖਿਡਾਰੀ ਨੇ ਵਿਸ਼ਵ ਕੱਪ ਦੇ 23 ਮੈਚਾਂ 'ਚ 37 ਛੱਕੇ ਲਗਾਏ ਸਨ। ਜਦੋਂ ਕਿ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਤੀਜੇ ਨੰਬਰ 'ਤੇ ਹਨ। ਰਿਕੀ ਪੋਂਟਿੰਗ ਨੇ ਵਿਸ਼ਵ ਕੱਪ ਦੇ 46 ਮੈਚਾਂ 'ਚ 31 ਛੱਕੇ ਲਗਾਏ ਹਨ। ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਸਾਬਕਾ ਦਿੱਗਜ ਖਿਡਾਰੀ ਬ੍ਰੈਂਡਨ ਮੈਕੁਲਮ ਇਸ ਸੂਚੀ 'ਚ ਚੌਥੇ ਸਥਾਨ 'ਤੇ ਹਨ। ਬ੍ਰੈਂਡਨ ਮੈਕੁਲਮ ਨੇ ਵਿਸ਼ਵ ਕੱਪ ਦੇ 34 ਮੈਚਾਂ 'ਚ 29 ਛੱਕੇ ਲਗਾਏ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੇ ਸਾਬਕਾ ਦਿੱਗਜ ਖਿਡਾਰੀ ਹਰਸ਼ਲ ਗਿਬਸ ਪੰਜਵੇਂ ਨੰਬਰ 'ਤੇ ਹਨ। ਹਰਸ਼ੇਲ ਗਿਬਸ ਨੇ ਵਿਸ਼ਵ ਕੱਪ ਦੇ 25 ਮੈਚਾਂ 'ਚ 28 ਛੱਕੇ ਲਗਾਏ। ਹਾਲਾਂਕਿ ਰੋਹਿਤ ਸ਼ਰਮਾ ਨੇ 23 ਛੱਕੇ ਲਗਾਏ ਹਨ। ਪਰ ਉਹ ਖਿਡਾਰੀਆਂ ਦੀ ਸੂਚੀ 'ਚ 12ਵੇਂ ਨੰਬਰ 'ਤੇ ਹੈ। ਸਿਰਫ 5 ਛੱਕੇ ਲਗਾਉਣ ਤੋਂ ਬਾਅਦ ਰੋਹਿਤ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਟਾਪ-5 ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹੋ ਜਾਣਗੇ।