ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ 'ਆਪ' ਨੇਤਾ ਰਾਘਵ ਚੱਢਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ।



ਕਦੇ ਇਹ ਜੋੜੀ ਲੰਚ, ਕਦੇ ਡਿਨਰ ਕਰਦੇ ਹੋਏ ਨਜ਼ਰ ਆਉਂਦੀ ਹੈ। ਇਸ ਵਾਰ ਇਸ ਜੋੜੇ ਨੂੰ IPL ਮੈਚ ਦੌਰਾਨ ਦੇਖਿਆ ਗਿਆ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।



ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਪ੍ਰੇਮ ਕਹਾਣੀਆਂ ਮਾਰਚ ਮਹੀਨੇ ਤੋਂ ਹੀ ਸੁਰਖੀਆਂ ਵਿੱਚ ਹਨ। ਮੀਡੀਆ ਦੇ ਕੈਮਰੇ ਇਸ ਲਵਬਰਡ ਨੂੰ ਕੈਮਰੇ 'ਚ ਕੈਦ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।



ਪਰਿਣੀਤੀ ਅਤੇ ਰਾਘਵ ਚੱਢਾ ਦੀ ਜੋੜੀ ਨੂੰ ਪ੍ਰਸ਼ੰਸਕ ਵੀ ਕਾਫੀ ਪਸੰਦ ਕਰ ਰਹੇ ਹਨ। ਦੋਵੇਂ ਇੱਕ ਦੂਜੇ ਨਾਲ ਕਾਫੀ ਪਿਆਰੇ ਲੱਗਦੇ ਨੇ।



ਹਾਲ ਹੀ 'ਚ ਪਰਿਣੀਤੀ ਅਤੇ ਰਾਘਵ IPL ਦਾ ਮੈਚ ਦੇਖਣ ਪਹੁੰਚੇ ਸੀ, ਜਿੱਥੇ ਸਾਰਿਆਂ ਦਾ ਧਿਆਨ ਇਸ ਜੋੜੀ ਨੇ ਆਪਣੇ ਵੱਲ ਖਿੱਚਿਆ ।



ਆਈਪੀਐਲ ਮੈਚ ਦੌਰਾਨ ਦੋਵਾਂ ਵਿਚਾਲੇ ਸ਼ਾਨਦਾਰ ਬਾਂਡਿੰਗ ਦੇਖਣ ਨੂੰ ਮਿਲੀ।



ਇਸ ਤੋਂ ਪਹਿਲਾਂ ਇਸ ਜੋੜੀ ਨੂੰ ਲੰਚ 'ਤੇ ਇਕੱਠੇ ਦੇਖਿਆ ਗਿਆ ਸੀ। ਇਸ ਦੌਰਾਨ ਵੀ ਪਰਿਣੀਤੀ ਅਤੇ ਰਾਘਵ ਚੱਢਾ ਮੀਡੀਆ ਦੇ ਕੈਮਰਿਆਂ 'ਚ ਕੈਦ ਹੋ ਗਏ।



ਪਰਿਣੀਤੀ ਅਤੇ ਰਾਘਵ ਦੀ ਜੋੜੀ ਨੂੰ ਕਈ ਵਾਰ ਏਅਰਪੋਰਟ ਉੱਤੇ ਵੀ ਇਕੱਠੇ ਦੇਖਿਆ ਗਿਆ ਹੈ।



ਖਬਰਾਂ ਮੁਤਾਬਕ ਪਰਿਣੀਤੀ ਅਤੇ ਰਾਘਵ ਦੀ ਮੰਗਣੀ 13 ਮਈ ਨੂੰ ਦਿੱਲੀ 'ਚ ਹੋਵੇਗੀ। ਇਸ ਦੇ ਨਾਲ ਹੀ ਇਸ ਸਾਲ ਅਕਤੂਬਰ 'ਚ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਜਾਣਗੇ।



ਦੱਸ ਦਈਏ ਪਰਿਣੀਤੀ ਨੇ ਦਿਲਜੀਤ ਦੋਸਾਂਝ ਦੇ ਨਾਲ ਚਮਕੀਲਾ ਫਿਲਮ 'ਚ ਨਜ਼ਰ ਆਉਣਾ ਸੀ। ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਣੀ ਸੀ।ਪਰ ਕੋਰਟ ਵੱਲੋਂ ਇਸ ਫ਼ਿਲਮ ਦੀ ਰਿਲੀਜ਼ ਉੱਤੇ ਰੋਕ ਲਗਾ ਦਿੱਤੀ ਗਈ ਹੈ।