ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅੱਜ 57 ਸਾਲ ਦੇ ਹੋ ਗਏ ਹਨ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕ, ਉਨ੍ਹਾਂ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ ਉਹ 30 ਸਾਲਾਂ ਤੋਂ ਵੱਧ ਸਮੇਂ ਤੋਂ ਬਾਲੀਵੁੱਡ ਵਿੱਚ ਅਦਾਕਾਰੀ ਕਰ ਰਹੇ ਹਨ, ਪਰ ਫਿਰ ਵੀ ਉਨ੍ਹਾਂ ਦਾ ਜਾਦੂ ਘੱਟ ਨਹੀਂ ਹੋਇਆ ਹੈ। 57 ਸਾਲ ਦੀ ਉਮਰ 'ਚ ਵੀ ਉਨ੍ਹਾਂ ਦੇ ਨਾਂ 'ਤੇ ਫਿਲਮ ਚੱਲਦੀ ਹੈ। ਕਿਸੇ ਫਿਲਮ ਵਿੱਚ ਉਨ੍ਹਾਂ ਦੀ ਮੌਜੂਦਗੀ ਫਿਲਮ ਹਿੱਟ ਹੋਣ ਦੀ ਗਾਰੰਟੀ ਹੈ। 27 ਦਸੰਬਰ 1965 ਨੂੰ ਮੱਧ ਪ੍ਰਦੇਸ਼ ਦੇ ਇੰਦੌਰ 'ਚ ਜਨਮੇ ਸਲਮਾਨ ਖਾਨ ਦੇ ਪ੍ਰਸ਼ੰਸਕ ਸਿਰਫ ਭਾਰਤ 'ਚ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਹਨ। ਬਾਲੀਵੁਡ ਵਿੱਚ ਉਨ੍ਹਾਂ ਦੀ ਪਹਿਲੀ ਵੱਡੀ ਭੂਮਿਕਾ ਸੂਰਜ ਬੜਜਾਤਿਆ ਦੀ ਰੋਮਾਂਟਿਕ ਫਿਲਮ 'ਮੈਂਨੇ ਪਿਆਰ ਕੀਆ' ਵਿੱਚ ਸੀ। ਇਹ ਫਿਲਮ ਉਸ ਸਮੇਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਸੀ ਸਲਮਾਨ ਖਾਨ ਨੇ ਆਪਣੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਦੀ ਪਹਿਲੀ ਕਮਾਈ ਸਿਰਫ 75 ਰੁਪਏ ਸੀ ਸਿਰਫ਼ 75 ਰੁਪਏ ਵਿੱਚ ਕੰਮ ਸ਼ੁਰੂ ਕਰਨ ਵਾਲਾ ਸਲਮਾਨ ਅੱਜ ਕਰੋੜਾਂ ਵਿੱਚ ਕੰਮ ਕਰ ਰਿਹਾ ਹੈ ਅਤੇ ਅੱਜ ਉਹ ਸਭ ਤੋਂ ਮਹਿੰਗੇ ਭਾਰਤੀ ਅਦਾਕਾਰਾਂ ਵਿੱਚੋਂ ਇੱਕ ਹੈ। ਭਾਰਤ ਦੇ ਕਈ ਸ਼ਹਿਰਾਂ 'ਚ ਉਨ੍ਹਾਂ ਦੇ ਨਾਂ 'ਤੇ ਜਾਇਦਾਦਾਂ ਹਨ। ਉਨ੍ਹਾਂ ਦਾ ਆਪਣਾ ਬ੍ਰਾਂਡ ਹੈ ਜੋ ਬੀਇੰਗ ਹਿਊਮਨ ਦੇ ਨਾਂ ਨਾਲ ਜਾਂਦਾ ਹੈ, ਜੋ ਕਿ ਕਾਫੀ ਮਸ਼ਹੂਰ ਹੈ। ਸਲਮਾਨ ਖਾਨ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦਾ ਨਾਂ ਕਈ ਅਭਿਨੇਤਰੀਆਂ ਨਾਲ ਜੁੜਿਆ ਹੈ। ਆਪਣੇ ਅਫੇਅਰ ਨੂੰ ਲੈ ਕੇ ਉਹ ਕਈ ਵਾਰ ਵਿਵਾਦਾਂ 'ਚ ਘਿਰੇ ਸੀ। ਸਲਮਾਨ ਨੂੰ ‘ਹਿੱਟ ਐਂਡ ਰਨ’ ਕੇਸ ਅਤੇ ਕਾਲੇ ਹਿਰਨ ਸ਼ਿਕਾਰ ਕੇਸ ਵਿੱਚੋਂ ਵੀ ਲੰਘਣਾ ਪਿਆ। ਜੇਲ੍ਹ ਦੀ ਹਵਾ ਵੀ ਖਾਣੀ ਪਈ ਪਰ ਉਨ੍ਹਾਂ ਦੀ ਲੋਕਪ੍ਰਿਅਤਾ ਵਿੱਚ ਕਮੀ ਨਹੀਂ ਆਈ।