Samantha Ruth Prabhu Instagram: ਨਾਗਾ ਚੈਤੰਨਿਆ (Naga Chaitanya) ਅਤੇ ਸਮੰਥਾ ਰੂਥ ਪ੍ਰਭੂ ਨੇ ਅਕਤੂਬਰ 2021 ਵਿੱਚ ਆਪਣੇ ਤਲਾਕ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।



ਇਸ ਦੱਖਣੀ ਜੋੜੇ ਦੇ ਵੱਖ ਹੋਣ ਬਾਰੇ ਜਾਣ ਕੇ ਹਰ ਕੋਈ ਪਰੇਸ਼ਾਨ ਸੀ। ਸਮੰਥਾ ਨੇ ਦੱਸਿਆ ਸੀ ਕਿ ਉਸ ਦੇ ਅਤੇ ਨਾਗਾ ਵਿਚਾਲੇ ਚੀਜ਼ਾਂ ਚੰਗੇ ਮੋੜ ਤੇ ਖਤਮ ਨਹੀਂ ਹੋਈਆਂ ਹਨ।



ਤਲਾਕ ਦਾ ਐਲਾਨ ਕਰਨ ਤੋਂ ਬਾਅਦ, ਸਮੰਥਾ ਨੇ ਨਾਗਾ ਨਾਲ ਸਾਰੀਆਂ ਤਸਵੀਰਾਂ ਨੂੰ ਆਰਕਾਈਵ ਕਰ ਲਿਆ ਸੀ।



ਹੁਣ ਸਮੰਥਾ ਨੇ ਕੁਝ ਅਜਿਹਾ ਕੀਤਾ ਹੈ, ਜਿਸ ਤੋਂ ਬਾਅਦ ਸਾਰਿਆਂ ਨੂੰ ਲੱਗਦਾ ਹੈ ਕਿ ਇਸ ਜੋੜੇ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਹੈ।



ਸਮੰਥਾ ਨੇ ਨਾਗਾ ਨਾਲ ਆਪਣੀਆਂ ਕਈ ਤਸਵੀਰਾਂ ਨੂੰ ਅਨਆਰਕਾਈਵ ਕੀਤਾ ਹੈ। ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।



ਸਮੰਥਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਫੋਟੋਆਂ ਨੂੰ ਅਨਆਰਕਾਈਵ ਕੀਤਾ ਹੈ। ਸਮੰਥਾ ਨੇ ਨਾਗਾ ਦੇ ਜਨਮਦਿਨ 'ਤੇ ਵਿਆਹ ਦੀ ਫੋਟੋ ਪੋਸਟ ਕੀਤੀ ਸੀ, ਜਿਸ 'ਚ ਉਹ ਨਾਗਾ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ।



ਇਨ੍ਹਾਂ ਤਸਵੀਰਾਂ ਨੂੰ ਇੱਕ ਵਾਰ ਫਿਰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਕਾਫੀ ਕਮੈਂਟ ਕਰ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਸਮੰਥਾ ਨੇ ਲਿਖਿਆ- ਜਨਮਦਿਨ ਮੁਬਾਰਕ, ਮੇਰਾ ਸਭ ਕੁਝ।



ਮੈਂ ਵਿਸ਼ ਨਹੀਂ ਮੰਗਦੀ, ਮੈਂ ਰੋਜ਼ਾਨਾ ਪ੍ਰਾਰਥਨਾ ਕਰਦੀ ਹਾਂ ਕਿ ਰੱਬ ਤੁਹਾਨੂੰ ਉਹ ਸਭ ਕੁਝ ਦੇਵੇ ਜੋ ਤੁਸੀਂ ਚਾਹੁੰਦੇ ਹੋ, ਮੈਂ ਤੇ ਤੁਸੀ ਹਮੇਸ਼ਾ ਲਈ....ਸਮੰਥਾ ਨੇ ਇਹ ਪੋਸਟ ਸਾਲ 2017 'ਚ ਨਾਗਾ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਸੀ।



ਸਮੰਥਾ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਨੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਫੈਨ ਨੇ ਲਿਖਿਆ- ਸੱਚੇ ਪਿਆਰ ਦੀ ਆਦਤ ਹੁੰਦੀ ਹੈ ਕਿ ਉਹ ਵਾਪਸ ਆਉਂਦਾ ਹੈ। ਜਦਕਿ ਦੂਜੇ ਨੇ ਲਿਖਿਆ- ਇਸ ਪੋਸਟ ਨੂੰ ਦੁਬਾਰਾ ਦੇਖ ਕੇ ਚੰਗਾ ਲੱਗਾ।



ਪਿਛਲੇ ਸਾਲ ਨਾਗਾ ਚੈਤੰਨਿਆ ਨੇ ਆਪਣੇ ਅਤੇ ਸਮੰਥਾ ਦੇ ਵੱਖ ਹੋਣ ਤੋਂ ਬਾਅਦ ਚੁੱਪ ਰਹਿਣ ਦਾ ਕਾਰਨ ਦੱਸਿਆ ਸੀ। ETimes ਨਾਲ ਵਿਸ਼ੇਸ਼ ਗੱਲਬਾਤ 'ਚ ਨਾਗਾ ਨੇ ਕਿਹਾ- ਅਸੀਂ ਦੋਵੇਂ ਜੋ ਕਹਿਣਾ ਚਾਹੁੰਦੇ ਸੀ, ਅਸੀਂ ਦੋਹਾਂ ਨੇ ਇਸ ਬਾਰੇ ਬਿਆਨ ਦਿੱਤਾ ਹੈ।