ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ ਉਸਦਾ ਪਿਤਾ ਤੇਲਗੂ ਸੀ ਅਤੇ ਉਸਦੀ ਮਾਂ ਮੰਗਲੌਰ ਦੀ ਸੀ ਸਮੀਰਾ ਦੀਆਂ ਦੋ ਵੱਡੀਆਂ ਭੈਣਾਂ ਹਨ ਤੇ ਦੋਵਾਂ ਨੇ ਗਲੈਮਰ ਇੰਡਸਟਰੀ 'ਚ ਆਪਣੀ ਪਛਾਣ ਬਣਾਈ ਹੈ ਸਮੀਰਾ ਦੀ ਵੱਡੀ ਭੈਣ ਮੇਘਨਾ ਰੈੱਡੀ ਸੁਪਰਮਾਡਲ ਰਹਿ ਚੁੱਕੀ ਹੈ ਜਦੋਂ ਕਿ ਉਸਦੀ ਵਿਚਕਾਰਲੀ ਭੈਣ ਸੁਸ਼ਮਾ ਰੈੱਡੀ ਇੱਕ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਸੀ ਸਮੀਰਾ ਨੂੰ ਪਹਿਲੀ ਵਾਰ ਫਿਲਮ ‘ਔਰ ਆਹਿਸਤਾ’ ਦੇ ਮਿਊਜ਼ਿਕ ਵੀਡੀਓ 'ਚ ਦੇਖਿਆ ਗਿਆ ਸੀ ਸਮੀਰਾ ਨੇ 2002 'ਚ ਆਈ ਫਿਲਮ 'ਮੈਂਨੇ ਦਿਲ ਤੁਝਕੋ ਦੀਆ' 'ਚ ਮੁੱਖ ਕਿਰਦਾਰ ਨਿਭਾਇਆ ਸੀ ਸਮੀਰਾ ਰੈੱਡੀ ਨੇ 2004 'ਚ ਆਈ ਫਿਲਮ 'ਮੁਸਾਫਿਰ' 'ਚ ਮੁੱਖ ਭੂਮਿਕਾ ਨਿਭਾਈ ਸੀ ਸਮੀਰਾ ਰੈੱਡੀ ਨੇ 2014 'ਚ ਅਕਸ਼ੈ ਵਰਦੇ ਨਾਲ ਵਿਆਹ ਕੀਤਾ ਸੀ ਸਮੀਰਾ ਵਿਆਹ ਤੋਂ ਬਾਅਦ ਐਕਟਿੰਗ ਤੋਂ ਪੂਰੀ ਤਰ੍ਹਾਂ ਦੂਰ ਹੋ ਗਈ, ਹੁਣ ਇਸ ਜੋੜੇ ਦੇ ਦੋ ਬੱਚੇ ਵੀ ਹਨ