ਇਨ੍ਹੀਂ ਦਿਨੀਂ ਸਾਨੀਆ ਮਿਰਜ਼ਾ ਦੇ ਤਲਾਕ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਉੱਡਦੀਆਂ ਨਜ਼ਰ ਆ ਰਹੀਆਂ ਹਨ

ਪਰ ਇਨ੍ਹਾਂ ਖਬਰਾਂ ਵਿਚਾਲੇ ਸਾਨੀਆ ਮਿਰਜ਼ਾ ਆਪਣੇ ਬੇਟੇ ਨਾਲ ਪਿਆਰ ਭਰੇ ਪਲ ਬਿਤਾਉਂਦੀ ਨਜ਼ਰ ਆ ਰਹੀ ਹੈ।

ਸਾਨੀਆ ਮਿਰਜ਼ਾ ਇਨ੍ਹੀਂ ਦਿਨੀਂ ਬੇਟੇ ਇਜ਼ਹਾਨ ਮਲਿਕ ਨਾਲ ਦੁਬਈ 'ਚ ਜ਼ਿਆਦਾ ਸਮਾਂ ਬਿਤਾ ਰਹੀ ਹੈ।

ਸਾਨੀਆ ਦਾ ਬੇਟਾ ਇਜ਼ਹਾਨ 4 ਸਾਲ ਦਾ ਹੈ। ਸਾਨੀਆ ਅਕਸਰ ਆਪਣੇ ਬੇਟੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਬੀਤੇ ਦਿਨੀਂ ਬੇਟੇ ਇਜ਼ਹਾਨ ਦੀਆਂ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸਾਨੀਆ ਨੇ ਕੈਪਸ਼ਨ 'ਚ ਲਿਖਿਆ ਕਿ ਤੁਸੀਂ ਮੇਰੀ ਜ਼ਿੰਦਗੀ ਦਾ ਸਭ ਤੋਂ ਖਾਸ ਤੋਹਫਾ ਹੋ

ਸਾਨੀਆ ਨੇ ਅੱਗੇ ਲਿਖਿਆ- ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਮੇਰੇ ਬੱਚੇ, ਤੂੰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਪਰ ਤੂੰ ਹਮੇਸ਼ਾ ਮੇਰਾ ਛੋਟਾ ਬੱਚਾ ਰਹੇਂਗਾ।

ਸੋਸ਼ਲ ਮੀਡੀਆ 'ਤੇ ਜਿੱਥੇ ਸ਼ੋਏਬ ਅਤੇ ਸਾਨੀਆ ਦੇ ਤਲਾਕ ਦੀਆਂ ਖਬਰਾਂ ਸੁਰਖੀਆਂ 'ਚ ਹਨ

ਦੂਜੇ ਪਾਸੇ ਬੇਟੇ ਇਜ਼ਹਾਨ ਅਤੇ ਸਾਨੀਆ ਦੀ ਕੈਮਿਸਟਰੀ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।

ਸਾਨੀਆ ਨੇ ਹਾਲ ਹੀ 'ਚ ਇਜ਼ਹਾਨ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਇਹ ਪਿਆਰ ਭਰੇ ਪਲ ਹਨ ਜੋ ਮੈਨੂੰ ਇਨ੍ਹਾਂ ਮੁਸ਼ਕਲ ਦਿਨਾਂ 'ਚੋਂ ਬਾਹਰ ਕੱਢ ਰਹੇ ਹਨ।

ਸਾਨੀਆ ਅਤੇ ਇਜ਼ਹਾਨ ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ 'ਤੇ ਪ੍ਰਸ਼ੰਸਕ ਲਾਈਕ ਬਟਨ ਦਬਾ ਕੇ ਪਿਆਰ ਦੀ ਵਰਖਾ ਕਰ ਰਹੇ ਹਨ।