Sania Mirza: ਹਾਲ ਹੀ 'ਚ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਤਲਾਕ ਹੋਇਆ।



ਇਸ ਦੇ ਨਾਲ ਹੀ ਸ਼ੋਏਬ ਮਲਿਕ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾ ਲਿਆ।



ਪਿਛਲੇ ਕਰੀਬ ਦੋ ਸਾਲਾਂ ਤੋਂ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਵਿਚਾਲੇ ਤਲਾਕ ਦੀਆਂ ਖਬਰਾਂ ਆ ਰਹੀਆਂ ਸਨ, ਪਰ ਦੋਵਾਂ ਨੇ ਕਦੇ ਵੀ ਖੁੱਲ੍ਹ ਕੇ ਕੁਝ ਨਹੀਂ ਕਿਹਾ।



ਹਾਲਾਂਕਿ ਹੁਣ ਉਨ੍ਹਾਂ ਦੇ ਤਲਾਕ ਦੀ ਖਬਰ ਜਨਤਕ ਹੋ ਗਈ ਹੈ।



ਸ਼ੋਏਬ ਮਲਿਕ ਤੋਂ ਤਲਾਕ ਤੋਂ ਬਾਅਦ ਸਾਨੀਆ ਮਿਰਜ਼ਾ ਨੂੰ ਐਲਮਨੀ ਵਜੋਂ ਕਿੰਨੇ ਪੈਸੇ ਮਿਲਣਗੇ? ਮਲਿਕ ਨੇ ਆਪਣੀ ਪਹਿਲੀ ਪਤਨੀ ਨੂੰ ਗੁਜਾਰੇ ਵਜੋਂ 15 ਕਰੋੜ ਰੁਪਏ ਦਿੱਤੇ ਸਨ।



ਹੁਣ ਸਾਨੀਆ ਮਿਰਜ਼ਾ ਨੂੰ ਐਲਮਨੀ ਦੇ ਤੌਰ 'ਤੇ ਕਿੰਨੇ ਪੈਸੇ ਮਿਲਣਗੇ, ਇਹ ਸਪੱਸ਼ਟ ਨਹੀਂ ਹੈ।



ਪਰ ਇਹ ਤੈਅ ਹੈ ਕਿ ਮਲਿਕ ਨੇ ਆਪਣੀ ਪਹਿਲੀ ਪਤਨੀ ਨੂੰ ਜਿੰਨੀ ਰਕਮ ਦਿੱਤੀ ਸੀ, ਉਸ ਤੋਂ ਜ਼ਿਆਦਾ ਉਸ ਨੂੰ ਮਿਲਣਗੇ।



ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਸ਼ੋਏਬ ਮਲਿਕ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕੀਤਾ ਹੈ। ਸਨਾ ਜਾਵੇਦ ਸ਼ੋਏਬ ਮਲਿਕ ਦੀ ਤੀਜੀ ਪਤਨੀ ਹੈ।



ਇਸ ਤੋਂ ਪਹਿਲਾਂ ਸ਼ੋਏਬ ਮਲਿਕ ਨੇ ਆਇਸ਼ਾ ਸਿੱਦੀਕੀ ਨਾਲ 2002 ਵਿੱਚ ਪਹਿਲੀ ਵਾਰ ਵਿਆਹ ਕੀਤਾ ਸੀ।



ਫਿਰ 2010 ਵਿੱਚ ਸਾਨੀਆ ਮਿਰਜ਼ਾ ਨਾਲ ਵਿਆਹ ਕੀਤਾ। ਹੁਣ ਸਨਾ ਨੇ ਜਾਵੇਦ ਨਾਲ ਤੀਜੀ ਵਾਰ ਵਿਆਹ ਕੀਤਾ ਹੈ।