ਸੰਜੇ ਦੱਤ ਦੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ ਹੈ। ਪਰਸਨਲ ਲਾਈਫ ਹੋਵੇ ਜਾਂ ਪ੍ਰੋਫੈਸ਼ਨਲ ਲਾਈਫ, ਉਨ੍ਹਾਂ ਨੇ ਹਮੇਸ਼ਾ ਸਭ ਤੋਂ ਮਾੜੇ ਦੌਰ ਦੇਖੇ ਹਨ ਅਤੇ ਇਸ ਤੋਂ ਸਫ਼ਲਤਾ ਪੂਰਵਕ ਬਾਹਰ ਨਿਕਲੇ ਹਨ।

ਸੰਜੇ ਦੱਤ ਦੀ ਜ਼ਿੰਦਗੀ 'ਚ ਇਕ ਅਜਿਹਾ ਦੌਰ ਆਇਆ ਜਦੋਂ ਉਹ ਨਸ਼ੇ ਦੇ ਆਦੀ ਹੋ ਗਏ ਸੀ। ਉਹ ਨਸ਼ੇ ਦਾ ਇੰਨਾ ਆਦੀ ਹੋ ਚੁੱਕੇ ਸੀ ਕਿ ਉਹ ਹਰ ਵੇਲੇ ਨਸ਼ੇ ਵਿੱਚ ਰਹਿੰਦੇ ਸੀ। ਦਿਨ-ਰਾਤ ਉਹ ਨਸ਼ੇ ਕਰਦਾ ਰਹਿੰਦੇ ਸੀ ਅਤੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ

ਸੰਜੇ ਇਕ ਮਿੰਟ ਵੀ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦੇ ਸੀ

ਉਨ੍ਹਾਂ ਨੇ ਖੁਦ ਕਿਹਾ ਸੀ ਕਿ ਜਦੋਂ ਉਹ ਆਪਣੀਆਂ ਭੈਣਾਂ ਨਾਲ ਕਸ਼ਮੀਰ ਦੀ ਯਾਤਰਾ 'ਤੇ ਗਏ ਸੀ ਤਾਂ ਉਨ੍ਹਾਂ ਨੇ ਆਪਣੀਆਂ ਜੁੱਤੀਆਂ 'ਚ ਡਰੱਗਜ਼ ਲੁਕੋਏ ਸਨ ਕਿਉਂਕਿ ਉਦੋਂ ਫਲਾਈਟ 'ਚ ਜ਼ਿਆਦਾ ਚੈਕਿੰਗ ਨਹੀਂ ਹੁੰਦੀ ਸੀ।

ਪਿਤਾ ਸੁਨੀਲ ਦੱਤ ਸੰਜੇ ਦੇ ਇਸ ਨਸ਼ੇ ਦੀ ਲਤ ਤੋਂ ਜਾਣੂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਸੰਜੇ ਖੁਦ ਨਸ਼ੇ ਦੀ ਲਤ ਤੋਂ ਪ੍ਰੇਸ਼ਾਨ ਸੀ ਅਤੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸੀ।

ਉਨ੍ਹਾਂ ਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ ਸੀ ਕਿ ਉਹ ਨਸ਼ਾ ਛੁਡਾਉਣ `ਚ ਸੰਜੇ ਦੀ ਮਦਦ ਕਰਨ ਨਹੀਂ ਤਾਂ ਉਨ੍ਹਾਂ ਦੀ ਜਾਨ ਚਲੀ ਜਾਵੇਗੀ।

ਸੰਜੇ ਦੀ ਇਸ ਲਤ ਨੇ ਸੁਨੀਲ ਦੱਤ ਨੂੰ ਵੀ ਪਰੇਸ਼ਾਨ ਕਰ ਦਿੱਤਾ। ਉਨ੍ਹਾਂ ਨੂੰ ਵੀ ਆਪਣੇ ਪੁੱਤਰ ਨੂੰ ਗੁਆਉਣ ਦੀ ਚਿੰਤਾ ਸਤਾਉਣ ਲੱਗ ਪਈ ਸੀ।

ਅਜਿਹੇ 'ਚ ਉਨ੍ਹਾਂ ਨੇ ਆਪਣੇ ਬੇਟੇ ਨੂੰ ਇਸ ਮੁਸੀਬਤ 'ਚੋਂ ਕੱਢਣ ਦਾ ਫੈਸਲਾ ਕੀਤਾ ਅਤੇ ਇਕ ਰੀਹੈਬ ਸੈਂਟਰ ਲੱਭ ਲਿਆ। ਉਨ੍ਹਾਂ ਨੇ ਸੰਜੇ ਨੂੰ ਅਮਰੀਕਾ ਦੇ ਇੱਕ ਰੀਹੈਬ ਸੈਂਟਰ ਵਿੱਚ ਭੇਜਿਆ ਜਿੱਥੇ ਸੰਜੇ ਦੋ ਸਾਲ ਤੱਕ ਰਹੇ

ਸੰਜੇ ਨੂੰ ਇੱਥੇ ਜਾਣ ਦਾ ਫਾਇਦਾ ਹੋਇਆ ਅਤੇ ਉਹ ਕਾਫੀ ਹੱਦ ਤੱਕ ਨਸ਼ੇ ਤੋਂ ਛੁਟਕਾਰਾ ਪਾਉਣ `ਚ ਕਾਮਯਾਬ ਰਹੇ।

ਇਸ ਤੋਂ ਬਾਅਦ ਉਹ ਫਿਲਮਾਂ 'ਚ ਪਰਤੇ ਅਤੇ ਲਗਾਤਾਰ ਕਈ ਹਿੱਟ ਫ਼ਿਲਮਾਂ ਦਿੱਤੀਆਂ। ਹਾਲਾਂਕਿ ਨਸ਼ੇ ਤੋਂ ਛੁਟਕਾਰਾ ਪਾ ਕੇ ਵੀ ਸੰਜੇ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ। ਉਨ੍ਹਾਂ ਨੇ ਆਪਣੀ ਮਾਂ ਨੂੰ ਕੈਂਸਰ ਨਾਲ ਗੁਆ ਦਿੱਤਾ। ਫਿਰ ਉਨ੍ਹਾਂ ਦੀ ਪਹਿਲੀ ਪਤਨੀ ਰਿਚਾ ਦੀ ਵੀ ਕੈਂਸਰ ਨਾਲ ਮੌਤ ਹੋ ਗਈ।