ਪੰਜਾਬੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ।



ਉਨ੍ਹਾਂ ਨੇ ਆਪਣੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।



ਇਹੀ ਨਹੀਂ ਉਨ੍ਹਾਂ ਨੇ ਹਾਲ ਹੀ ਫਿਲਮ 'ਕਲੀ ਜੋਟਾ' 'ਚ ਆਪਣੀ ਅਦਾਕਾਰੀ ਦੇ ਜੌਹਰ ਵੀ ਦਿਖਾਏ ਸੀ।



ਇਸ ਫਿਲਮ 'ਚ ਸਰਤਾਜ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ।



ਹੁਣ ਸਤਿੰਦਰ ਸਰਤਾਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।



ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਸਰਤਾਜ ਨੀਰੂ ਬਾਜਵਾ ਨਾਲ ਨਜ਼ਰ ਆ ਰਹੇ ਹਨ।



ਉਹ ਕਹਿੰਦੇ ਹਨ, 'ਚੰਗਾ ਇਨਸਾਨ ਉਹ ਨਹੀਂ ਹੁੰਦਾ ਜੋ ਬੁਰਾਈ ਨਾ ਕਰਦਾ ਹੋਵੇ,



ਬਲਕਿ ਚੰਗਾ ਇਨਸਾਨ ਉਹ ਹੁੰਦਾ ਹੈ,



ਜੋ ਬੁਰਾਈ ਕਰਨ ਦੀ ਤਾਕਤ ਰੱਖਦਾ ਹੋਵੇ, ਪਰ ਫਿਰ ਵੀ ਚੰਗਾਈ ਕਰਦਾ ਹੋਵੇ।'



ਦੇਖੋ ਇਹ ਵੀਡੀਓ: