ਸਤਿੰਦਰ ਸੱਤੀ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਖੂਬ ਧਮਾਲਾਂ ਪਾਈਆਂ ਹਨ।



ਉਨ੍ਹਾਂ ਦੀ ਸ਼ਾਇਰੀ ਤੇ ਕਵਿਤਾਵਾਂ ਦੇ ਲੋਕ ਦੀਵਾਨੇ ਹਨ। ਇਸ ਦੇ ਨਾਲ ਨਾਲ ਸੱਤੀ ਹਾਲ ਹੀ 'ਚ ਕੈਨੇਡਾ 'ਚ ਵਕੀਲ ਵੀ ਬਣ ਗਈ ਹੈ।



ਇਸ ਦੇ ਨਾਲ ਨਾਲ ਸਤਿੰਦਰ ਸੱਤੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀ ਜ਼ਿੰਦਗੀ ਦੀ ਫਿਲਾਸਫੀ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ।



ਸਤਿੰਦਰ ਸੱਤੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਅਦਾਕਾਰਾ ਨੇ ਫੈਨਸ ਨੂੰ ਜ਼ਿੰਦਗੀ ਦਾ ਖਾਸ ਸਬਕ ਸਿਖਾਇਆ ਹੈ।



ਸਤਿੰਦਰ ਸੱਤੀ ਕਹਿੰਦੀ ਹੈ ਕਿ ਇਨਸਾਨ ਦਾ ਸੁਭਾਅ ਪਾਣੀ ਵਰਗਾ ਨਿਰਮਲ ਹੋਣਾ ਚਾਹੀਦਾ ਹੈ। ਇਸ ਦੇ ਨਾਲ ਨਾਲ ਸੱਤੀ ਨੇ ਕਿਹਾ ਕਿ 'ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਜ਼ਿੰਦਗੀ ਜਿਉਂਦੇ ਹਾਂ,



ਤਾਂ ਅਸੀਂ ਇੱਕ ਚੀਜ਼ ਭੁੱਲ ਜਾਂਦੇ ਹਾਂ। ਅਸੀਂ ਆਪਣੀਆਂ ਪ੍ਰਾਪਤੀਆਂ, ਆਪਣਾ ਰੁਤਬਾ ਆਪਣੇ ਨਾਲ ਕੱਸ ਕੇ ਜੋੜ ਲੈਂਦੇ ਹਾਂ। ਸਾਨੂੰ ਜਿਹੜਾ ਵੀ ਕੋਈ ਇਨਸਾਨ ਸਾਨੂੰ ਮਿਲਦਾ ਹੈ,



ਅਸੀਂ ਓਹਨੂੰ ਵੀ ਜ਼ਿੰਦਗੀ ਦਾ ਸਬਕ ਸਿਖਾਉਣ ਲੱਗ ਪੈਂਦੇ ਹਾਂ। ਇਸ ਤਰ੍ਹਾਂ ਕੀ ਹੁੰਦਾ ਹੈ ਕਿ ਸਾਹਮਣੇ ਵਾਲਾ ਬੰਦਾ ਆਪਣੇ ਆਪ ਨੂੰ ਛੋਟਾ ਸਮਝਣ ਲੱਗ ਪੈਂਦਾ ਹੈ।



ਉਸ ਨੂੰ ਇਹ ਲੱਗਣ ਲੱਗ ਪੈਂਦਾ ਹੈ ਕਿ ਮੈਂ ਤਾਂ ਜ਼ਿੰਦਗੀ 'ਚ ਕੁੱਝ ਕੀਤਾ ਹੀ ਨਹੀਂ।'



ਇਸ ਦੇ ਨਾਲ ਨਾਲ ਸੱਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਅੰਦਰ ਵੀ ਇਹ ਵੱਡੀ ਕਮੀ ਸੀ, ਜਿਸ ਨੂੰ ਉ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।



ਕਾਬਿਲੇਗ਼ੌਰ ਹੈ ਕਿ 47 ਸਾਲ ਦੀ ਉਮਰ 'ਚ ਸੱਤੀ ਨੇ ਵੱਡਾ ਮੁਕਾਮ ਹਾਸਲ ਕੀਤਾ ਹੈ। ਉਹ ਕੈਨੇਡਾ 'ਚ ਵਕੀਲ ਬਣ ਗਈ ਹੈ। ਇਸ ਦੇ ਨਾਲ ਨਾਲ ਸੱਤੀ ਪੰਜਾਬੀ ਇੰਡਸਟਰੀ 'ਚ ਵੀ ਐਕਟਿਵ ਹੈ।