ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਖਾਸ ਤੌਰ 'ਤੇ ਕੰਮਕਾਜੀ ਲੋਕ ਕਿਸੇ ਨਾ ਕਿਸੇ ਸਮੇਂ ਤਣਾਅ, ਚਿੰਤਾ ਦੇ ਸ਼ਿਕਾਰ ਰਹਿੰਦੇ ਨੇ।



ਅੱਜ-ਕੱਲ੍ਹ ਜ਼ਿਆਦਾਤਰ ਲੋਕ ਡਿਪ੍ਰੈਸ਼ਨ , ਐਨਜ਼ਾਇਟੀ ਤੋਂ ਪੀੜਤ ਹਨ, ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ।



ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਵਧੀਆ ਰਹੇ ਤਾਂ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਖੁਸ਼ ਰੱਖੀਏ ।



ਆਪਣੇ ਆਪ ਨੂੰ ਪਿਆਰ ਅਤੇ ਸਵੈ-ਸੰਭਾਲ ਦਾ ਧਿਆਨ ਰੱਖੀਏ ਕਿ ਸਾਨੂੰ ਕੀ ਪਸੰਦ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।



ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਦੂਸਰਿਆਂ ਨੂੰ ਖੁਸ਼ ਕਰਨ ਦੀ ਪ੍ਰਕਿਰਿਆ ਵਿਚ ਤੁਸੀਂ ਖੁਦ ਦਾ ਹੀ ਨੁਕਸਾਨ ਕਰ ਲੈਂਦੇ ਹੋ ਅਤੇ ਤੁਸੀਂ ਖੁਦ ਇਕੱਲੇਪਣ, ਉਦਾਸੀ ਅਤੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹੋ।



ਜੇਕਰ ਤੁਸੀਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਘੱਟ ਸਮਝਦੇ ਹੋ ਅਤੇ ਆਪਣੀਆਂ ਕਮੀਆਂ ਲੱਭਦੇ ਰਹਿੰਦੇ ਹੋ, ਤਾਂ ਤੁਸੀਂ ਕਦੇ ਵੀ ਆਪਣੇ ਆਪ 'ਤੇ ਭਰੋਸਾ ਨਹੀਂ ਕਰ ਸਕੋਗੇ ਅਤੇ ਇਸ ਕਾਰਨ ਤੁਸੀਂ ਆਪਣੇ ਆਪ ਨੂੰ ਨਫ਼ਰਤ ਕਰਨ ਲੱਗ ਸਕਦੇ ਹੋ।



ਜੇਕਰ ਤੁਸੀਂ ਦੂਜਿਆਂ ਦੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਜੱਜ ਕਰਦੇ ਹੋ, ਤਾਂ ਇਹ ਤੁਹਾਨੂੰ ਬਹੁਤ ਪਰੇਸ਼ਾਨ ਕਰ ਸਕਦਾ ਹੈ। ਸੋ ਦੂਜਿਆਂ ਦੀਆਂ ਨੈਗਟਿਵ ਗੱਲਾਂ ਤੋਂ ਖੁਦ ਨੂੰ ਬਚਾਓ।



ਡਿਪਰੈਸ਼ਨ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ।



ਦੁੱਧ ਅਤੇ ਟੋਫੂ ਵਿੱਚ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਤੁਹਾਡੀ ਮਾਨਸਿਕ ਸਿਹਤ ਵਿੱਚ ਸੁਧਾਰ ਹੋਵੇਗਾ।



ਸੇਲੇਨਿਅਮ ਵਾਲੇ ਪਦਾਰਥਾਂ ਦਾ ਸੇਵਨ ਮਾਨਸਿਕ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਸਾਬਤ ਅਨਾਜ, ਸਮੁੰਦਰੀ ਭੋਜਨ, ਚਰਬੀ ਵਾਲੇ ਮੀਟ ਵਿੱਚ ਸੇਲੇਨਿਅਮ ਦੀ ਮਹੱਤਵਪੂਰਨ ਮਾਤਰਾ ਹੁੰਦੀ ਹੈ। ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਸੀਂ ਡਿਪ੍ਰੈਸ਼ਨ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾ ਸਕਦੇ ਹੋ।