Virender Sehwag on Senior Players : ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ Virender Sehwa ਦਾ ਮੰਨਣਾ ਹੈ ਕਿ ਅਗਲੇ T20 World Cup 'ਚ ਵੀ ਜੇ ਉਹੀ ਟੀਮ ਉਤਰਦੀ ਹੈ ਤੇ ਉਸੇ ਤਰ੍ਹਾਂ ਨਾਲ ਖੇਡਦੀ ਹੈ ਤਾਂ ਨਤੀਜਾ ਇਹੀ ਨਿਕਲੇਗਾ।

ਸਹਿਵਾਗ ਦਾ ਕਹਿਣਾ ਹੈ ਕਿ ਅਗਲੇ ਵਿਸ਼ਵ ਕੱਪ ਲਈ ਟੀਮ 'ਚ ਕੁਝ ਅਹਿਮ ਬਦਲਾਅ ਕੀਤੇ ਜਾਣੇ ਚਾਹੀਦੇ ਹਨ।

ਇੱਥੇ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦੇ ਬਿਆਨ ਤੋਂ ਸਾਫ ਹੈ ਕਿ ਉਹ ਕੁਝ ਸੀਨੀਅਰ ਖਿਡਾਰੀਆਂ ਦੀ ਬਜਾਏ ਨੌਜਵਾਨਾਂ ਨੂੰ ਮੌਕਾ ਦੇਣ ਦੀ ਗੱਲ ਕਰ ਰਹੇ ਹਨ।

ਕ੍ਰਿਕਬਜ਼ 'ਤੇ ਗੱਲ ਕਰਦੇ ਹੋਏ ਸਹਿਵਾਗ ਨੇ ਕਿਹਾ, 'ਮੈਂ ਮਾਨਸਿਕਤਾ ਅਤੇ ਹੋਰ ਚੀਜ਼ਾਂ ਬਾਰੇ ਗੱਲ ਨਹੀਂ ਕਰਾਂਗਾ, ਪਰ ਮੈਂ ਇਸ ਟੀਮ 'ਚ ਕੁਝ ਬਦਲਾਅ ਜ਼ਰੂਰ ਚਾਹਾਂਗਾ।

ਮੈਂ ਅਗਲੇ ਵਿਸ਼ਵ ਕੱਪ 'ਚ ਕੁਝ ਚਿਹਰੇ ਦੇਖਣਾ ਨਹੀਂ ਚਾਹਾਂਗਾ। ਟੀ-20 ਵਿਸ਼ਵ ਕੱਪ 2007 ਵਿੱਚ ਅਸੀਂ ਦੇਖਿਆ ਕਿ ਮਹਾਨ ਖਿਡਾਰੀ ਉਸ ਵਿਸ਼ਵ ਕੱਪ ਵਿੱਚ ਨਹੀਂ ਗਏ ਸਨ।

ਮੈਂ ਅਗਲੇ ਵਿਸ਼ਵ ਕੱਪ 'ਚ ਕੁਝ ਚਿਹਰੇ ਦੇਖਣਾ ਨਹੀਂ ਚਾਹਾਂਗਾ। ਟੀ-20 ਵਿਸ਼ਵ ਕੱਪ 2007 ਵਿੱਚ ਅਸੀਂ ਦੇਖਿਆ ਕਿ ਮਹਾਨ ਖਿਡਾਰੀ ਉਸ ਵਿਸ਼ਵ ਕੱਪ ਵਿੱਚ ਨਹੀਂ ਗਏ ਸਨ।

ਸਹਿਵਾਗ ਨੇ ਕਿਹਾ, 'ਮੈਂ ਅਗਲੇ ਵਿਸ਼ਵ ਕੱਪ 'ਚ ਇਸ ਵਾਰ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੇ ਸੀਨੀਅਰਾਂ ਨੂੰ ਨਹੀਂ ਦੇਖਣਾ ਚਾਹੁੰਦਾ।

ਮੈਨੂੰ ਉਮੀਦ ਹੈ ਕਿ ਚੋਣਕਾਰ ਵੀ ਅਜਿਹਾ ਹੀ ਫੈਸਲਾ ਲੈਣਗੇ ਪਰ ਸਮੱਸਿਆ ਇਹ ਹੈ ਕਿ ਕੀ ਅਗਲੇ ਵਿਸ਼ਵ ਕੱਪ ਤੱਕ ਇਹ ਚੋਣਕਾਰ ਬਣੇ ਰਹਿਣਗੇ?

ਮੈਨੂੰ ਉਮੀਦ ਹੈ ਕਿ ਚੋਣਕਾਰ ਵੀ ਅਜਿਹਾ ਹੀ ਫੈਸਲਾ ਲੈਣਗੇ ਪਰ ਸਮੱਸਿਆ ਇਹ ਹੈ ਕਿ ਕੀ ਅਗਲੇ ਵਿਸ਼ਵ ਕੱਪ ਤੱਕ ਇਹ ਚੋਣਕਾਰ ਬਣੇ ਰਹਿਣਗੇ?

ਫਿਰ ਇੱਕ ਨਵਾਂ ਚੋਣ ਪੈਨਲ ਹੋਵੇਗਾ, ਇੱਕ ਨਵਾਂ ਪ੍ਰਬੰਧਨ, ਇੱਕ ਨਵੀਂ ਪਹੁੰਚ, ਕੀ ਉਹ ਬਦਲਣਗੇ? ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਜੇ ਅਗਲੇ ਵਿਸ਼ਵ ਕੱਪ ਵਿੱਚ ਵੀ ਇਹੀ ਟੀਮ ਇਸ ਪਹੁੰਚ ਨਾਲ ਜਾਵੇਗੀ ਤਾਂ ਨਤੀਜਾ ਵੀ ਇਹੀ ਹੋਵੇਗਾ।