ਸ਼ਾਹਰੁਖ ਖਾਨ ਦਾ ਨਾਂ ਇਨ੍ਹੀਂ ਦਿਨੀਂ ਫਿਲਮ 'ਪਠਾਨ' ਦੀ ਜ਼ਬਰਦਸਤ ਸਫਲਤਾ ਕਾਰਨ ਕਾਫੀ ਚਰਚਾ 'ਚ ਹੈ।



ਕਿੰਗ ਖਾਨ ਨੇ ਟਵਿੱਟਰ 'ਤੇ ਆਪਣੇ ਪ੍ਰਸ਼ੰਸਕਾਂ ਲਈ ਆਸਕ ਐਸਆਰਕੇ (#AskSRK) ਸੈਸ਼ਨ ਰੱਖਿਆ, ਜਿਸ 'ਚ ਸ਼ਾਹਰੁਖ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨਜ਼ਰ ਆ ਰਹੇ ਹਨ।



ਪਰ ਇਸ ਦੌਰਾਨ ਸ਼ਾਹਰੁਖ ਖਾਨ ਦੇ ਇੱਕ ਫੈਨ ਨੇ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਜਿਸ ਦਾ ਸ਼ਾਹਰੁਖ ਖਾਨ ਨੇ ਆਪਣੇ ਅੰਦਾਜ਼ 'ਚ ਜਵਾਬ ਦਿੱਤਾ ਹੈ।



ਟਵਿੱਟਰ 'ਤੇ ਸ਼ਾਹਰੁਖ ਖਾਨ ਦੇ ਆਸਕ ਐਸਆਰਕੇ ਸੈਸ਼ਨ ਦੌਰਾਨ, ਸੁਪਰਸਟਾਰ ਦੇ ਇੱਕ ਪ੍ਰਸ਼ੰਸਕ ਨੇ ਸਵਾਲ ਪੁੱਛਿਆ, ਸਰ, ਜੇਕਰ ਤੁਹਾਨੂੰ ਇਸ ਵਾਰ ਜਵਾਬ ਨਹੀਂ ਮਿਲਿਆ, ਤਾਂ ਤੁਹਾਨੂੰ ਫੈਨ 2 ਬਣਾਉਣ ਦੀ ਜ਼ਰੂਰਤ ਹੋਏਗੀ।



ਅੱਗੇ ਇਸ ਫੈਨ ਨੇ ਚਾਕੂ ਵਾਲੀ ਇਮੋਜੀ ਬਣਾਈ ਹੈ।' ਇਸ ਤਰ੍ਹਾਂ ਕਿੰਗ ਖਾਨ ਨੇ ਇਸ ਫੈਨਜ਼ ਨੂੰ ਨਿਰਾਸ਼ ਕੀਤੇ ਬਿਨਾਂ ਆਪਣੇ ਹੀ ਅੰਦਾਜ਼ 'ਚ ਜਵਾਬ ਦਿੱਤਾ ਹੈ।



ਸ਼ਾਹਰੁਖ ਨੇ ਕਿਹਾ, 'ਮੈਂ ਵੈਸੇ ਵੀ ਫੈਨ 2 ਨਹੀਂ ਬਣਾਵਾਂਗਾ। ਤੂੰ ਕਰਲਾ ਜੋ ਕਰਨਾ ਹੈ। ਹਾਹਾ'।



ਦੱਸਣਯੋਗ ਹੈ ਕਿ ਸਾਲ 2016 'ਚ ਰਿਲੀਜ਼ ਹੋਈ ਸ਼ਾਹਰੁਖ ਖਾਨ ਦੀ ਫਿਲਮ 'ਫੈਨ' 'ਚ ਗੌਰਵ ਨਾਂ ਦੇ ਇਕ ਅਜਿਹੇ ਪ੍ਰਸ਼ੰਸਕ ਦੀ ਕਹਾਣੀ ਦਿਖਾਈ ਗਈ ਹੈ



ਜੋ ਇਕ ਸਮੇਂ 'ਤੇ ਆਪਣੀਆਂ ਹੱਦਾਂ ਪਾਰ ਕਰ ਕੇ ਸੁਪਰਸਟਾਰ ਦੀ ਜ਼ਿੰਦਗੀ 'ਤੇ ਚੱਲਦਾ ਹੈ।



ਹਾਲਾਂਕਿ ਸ਼ਾਹਰੁਖ ਦੀ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਕਮਾਲ ਨਹੀਂ ਦਿਖਾ ਸਕੀ ਅਤੇ ਫਲਾਪ ਸਾਬਤ ਹੋਈ।



ਸ਼ਾਹਰੁਖ ਨੇ ਵੈਲੇਨਟਾਈਨ ਡੇਅ ਮੌਕੇ ਪ੍ਰਸ਼ੰਸਕਾਂ ਨੂੰਕ ਅਨੋਖਾ ਤੋਹਫਾ ਦਿੱਤਾ ਹੈ। ਅਸਲ 'ਚ ਆਸਕ ਐਸਆਰਕੇ ਸੈਸ਼ਨ ਦੌਰਾਨ ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਖਾਸ ਤੋਹਫਾ ਦਿੱਤਾ