ਬਾਲੀਵੁੱਡ ਦੇ ਬਾਦਸ਼ਾਹ ਯਾਨੀ ਸ਼ਾਹਰੁਖ ਖਾਨ ਨੇ ਆਪਣੀ ਮਿਹਨਤ ਦੇ ਦਮ 'ਤੇ ਆਮ ਆਦਮੀ ਤੋਂ ਸੁਪਰਸਟਾਰ ਤੱਕ ਦਾ ਸਫਰ ਤੈਅ ਕੀਤਾ ਹੈ।
ਉਨ੍ਹਾਂ ਨੇ ਆਪਣੇ ਕੰਮ ਨਾਲ ਨਾ ਸਿਰਫ ਪ੍ਰਸਿੱਧੀ, ਸਗੋਂ ਬਹੁਤ ਸਾਰੀ ਦੌਲਤ ਵੀ ਕਮਾਈ ਹੈ। ਉਹ ਇੱਕ ਫ਼ਿਲਮ ਲਈ 100 ਕਰੋੜ ਰੁਪਏ ਚਾਰਜ ਕਰਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਦੀ ਆਮਦਨ ਦੇ ਹੋਰ ਵੀ ਸਰੋਤ ਹਨ, ਜਿੱਥੋਂ ਸ਼ਾਹਰੁਖ ਨੂੰ ਚੰਗੀ ਆਮਦਨ ਹੁੰਦੀ ਹੈ। ਸ਼ਾਹਰੁਖ ਖਾਨ ਦੀ ਦੇਸ਼-ਵਿਦੇਸ਼ 'ਚ ਕਰੋੜਾਂ ਰੁਪਏ ਦੀ ਜਾਇਦਾਦ ਹੈ।
ਮੁੰਬਈ 'ਚ ਸ਼ਾਹਰੁਖ ਖਾਨ ਦਾ ਸੀ-ਫੇਸਿੰਗ ਹਾਊਸ ਮੰਨਤ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦਾ ਹੈ। ਡੀਐਨਏ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਨੇ ਇਹ ਬੰਗਲਾ ਸਿਰਫ਼ 13 ਕਰੋੜ ਰੁਪਏ ਵਿੱਚ ਖਰੀਦਿਆ ਸੀ, ਜਿਸ ਦੀ ਕੀਮਤ ਇਸ ਵੇਲੇ 200 ਕਰੋੜ ਰੁਪਏ ਹੈ
ਸ਼ਾਹਰੁਖ ਖਾਨ ਦਾ ਦੁਬਈ ਦੇ ਪਾਮ ਜੁਮੇਰਾਹ 'ਚ ਇਕ ਆਲੀਸ਼ਾਨ ਵਿਲਾ ਹੈ, ਜਿਸ ਦੀ ਕੀਮਤ 100 ਕਰੋੜ ਰੁਪਏ ਹੈ। ਦੁਬਈ ਸਥਿਤ ਪ੍ਰਾਪਰਟੀ ਡਿਵੈਲਪਰ ਨਖੇਲ ਨੇ ਸਾਲ 2007 'ਚ ਸ਼ਾਹਰੁਖ ਖਾਨ ਨੂੰ ਇਹ ਵਿਲਾ ਤੋਹਫੇ ਵਜੋਂ ਦਿੱਤਾ ਸੀ
ਸ਼ਾਹਰੁਖ ਖਾਨ ਦਾ ਲੰਡਨ 'ਚ ਵੀ ਇਕ ਘਰ ਹੈ, ਜਿਸ ਦੀ ਕੀਮਤ 172 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਸ਼ਾਹਰੁਖ ਦਾ ਅਲੀਬਾਗ 'ਚ ਵੀ ਇਕ ਘਰ ਹੈ, ਜਿੱਥੇ ਉਹ ਅਕਸਰ ਪਰਿਵਾਰ ਨਾਲ ਛੁੱਟੀਆਂ ਮਨਾਉਣ ਜਾਂਦੇ ਹਨ। ਇਸ ਘਰ ਦੀ ਕੀਮਤ 15 ਕਰੋੜ ਰੁਪਏ ਹੈ
ਸ਼ਾਹਰੁਖ ਖਾਨ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਦੀ ਹਰ ਕਾਰ ਦੀ ਕੀਮਤ ਕਰੋੜਾਂ ਰੁਪਏ ਹੈ। 4 ਕਰੋੜ ਦੀ ਬੈਂਟਲੇ ਕੰਟੀਨੈਂਟਲ GT, 14 ਕਰੋੜ ਦੀ ਬੁਗਾਟੀ ਵੇਰੋਨ ਤੇ 7 ਕਰੋੜ ਦੀ ਰੌਲਜ਼ ਰਾਇਸ ਕੂਪ ਵਰਗੀਆਂ ਲਗਜ਼ਰੀ ਕਾਰਾਂ ਉਨ੍ਹਾਂ ਦੇ ਕਲੈਕਸ਼ਨ 'ਚ ਹਨ।
ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਦੀ ਇੱਕ ਦੀ ਕਮਾਈ ਡੇਢ ਕਰੋੜ ਰੁਪਏ ਹੈ। ਇੱਕ ਮਹੀਨੇ ਦੀ ਕਮਾਈ 40 ਕਰੋੜ ਤੋਂ ਜ਼ਿਆਦਾ ਦੱਸੀ ਜਾਂਦੀ ਹੈ। ਇੱਕ ਮਹੀਨੇ ਦੀ ਕਮਾਈ ਸਾਢੇ 400 ਕਰੋੜ ਤੋਂ ਜ਼ਿਆਦਾ ਹੈ।
ਸ਼ਾਹਰੁਖ ਖਾਨ ਦੀ ਹੁਣ ਤੱਕ ਦੀ ਜਾਇਦਾਦ 770 ਮਿਲੀਅਨ ਡਾਲਰ ਯਾਨਿ 6300 ਕਰੋੜ ਦੇ ਕਰੀਬ ਹੈ। ਇਸ ਤਰ੍ਹਾਂ ਸ਼ਾਹਰੁਖ ਬਾਲੀਵੁੱਡ ਦੇ ਹੀ ਨਹੀਂ ਬਲਕਿ ਭਾਰਤ ਦੇ ਸਭ ਤੋਂ ਅਮੀਰ ਕਲਾਕਾਰ ਹਨ
ਸ਼ਾਹਰੁਖ ਖਾਨ ਵੀ ਇੱਕ ਸਫਲ ਬਿਜ਼ਨੈੱਸ ਮੈਨ ਹਨ। ਉਨ੍ਹਾਂ ਨੇ ਖੇਡਾਂ ਤੋਂ ਲੈ ਕੇ ਪ੍ਰੋਡਕਸ਼ਨ ਹਾਊਸਾਂ ਤੱਕ ਕਾਫੀ ਪੈਸਾ ਲਗਾਇਆ ਹੈ, ਜਿਸ ਤੋਂ ਉਹ ਕਰੋੜਾਂ ਦੀ ਕਮਾਈ ਕਰਦੇ ਹਨ।