'ਪਠਾਨ' ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੇ ਕ੍ਰੇਜ਼ ਨੂੰ ਦੇਖਦੇ ਹੋਏ ਸਾਰੇ ਸ਼ੋਅ ਹਾਊਸਫੁੱਲ ਜਾ ਰਹੇ ਹਨ।



ਇਸ ਦੇ ਨਾਲ ਹੀ ਪ੍ਰਸ਼ੰਸਕ 'ਪਠਾਨ' 'ਚ ਸ਼ਾਹਰੁਖ ਦੇ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।



ਸਿਕਸ ਪੈਕ ਦੇ ਨਾਲ ਸ਼ਾਹਰੁਖ ਦੀ ਸ਼ਾਨਦਾਰ ਬੌਡੀ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ।



ਵੈਸੇ, ਸ਼ਾਹਰੁਖ ਦੀ ਇਸ ਫਿੱਟ ਬੌਡੀ ਦੇ ਪਿੱਛੇ ਉਨ੍ਹਾਂ ਦੀ ਮਿਹਨਤ ਅਤੇ ਉਨ੍ਹਾਂ ਦੇ ਜਿਮ ਟ੍ਰੇਨਰ ਦਾ ਪੂਰਾ ਹੱਥ ਹੈ।



ਇੰਟਰਵਿਊ 'ਚ ਸ਼ਾਹਰੁਖ ਖਾਨ ਦੇ ਟ੍ਰੇਨਰ ਪ੍ਰਸ਼ਾਂਤ ਸਾਵੰਤ ਨੇ ਕਿੰਗ ਖਾਨ ਦੀ ਸ਼ਾਨਦਾਰ ਬੌਡੀ ਦਾ ਰਾਜ਼ ਦੱਸਿਆ।



ਸ਼ਾਂਤ ਨੇ ਕਿਹਾ ਕਿ ਬਾਲੀਵੁਡ ਦੇ ਬਾਦਸ਼ਾਹ ਵਿੱਚ ਖਿਡਾਰੀ ਵਰਗਾ ਗੁਣ ਹੈ।



ਉਨ੍ਹਾਂ ਨਾਲ ਕੰਮ ਕਰਨਾ ਇੰਨਾ ਆਸਾਨ ਹੈ ਕਿ ਮੈਂ ਬਿਨਾਂ ਕਿਸੇ ਝਿਜਕ ਦੇ ਕੁਝ ਵੀ ਕਰ ਸਕਦਾ ਹਾਂ ਅਤੇ ਉਹ ਮੇਰੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਵੀ ਕਰਦੇ ਹਨ।



ਇੰਟਰਵਿਊ ਦੌਰਾਨ ਪ੍ਰਸ਼ਾਂਤ ਨੇ ਦੱਸਿਆ ਕਿ ਮੈਂ 22 ਸਾਲਾਂ ਤੋਂ ਸ਼ਾਹਰੁਖ ਖਾਨ ਸਰ ਦੇ ਨਾਲ ਹਾਂ। ਸਾਡੀ ਪਹਿਲੀ ਮੁਲਾਕਾਤ ਫਿਲਮ 'ਅਸ਼ੋਕਾ' ਦੌਰਾਨ ਹੋਈ ਸੀ।



'ਓਮ ਸ਼ਾਂਤੀ ਓਮ' 'ਚ ਜਦੋਂ ਫਰਾਹ ਖਾਨ ਨੇ ਉਨ੍ਹਾਂ ਨੂੰ ਆਪਣੀ ਕਮੀਜ਼ ਉਤਾਰਨ ਲਈ ਕਿਹਾ ਤਾਂ ਉਹ ਸਿੱਧਾ ਮੇਰੇ ਕੋਲ ਆ ਗਏ ਤੇ ਕਿਹਾ ਕਿ ਜੇਕਰ ਉਨ੍ਹਾਂ ਦੀ ਬੌਡੀ ਬਣੇਗੀ ਤਾਂ ਹੀ ਉਹ ਸ਼ਰਟ ਉਤਾਰ ਕੇ ਕੈਮਰੇ ਸਾਹਮਣੇ ਆਉਣਗੇ



ਦੂਜੇ ਪਾਸੇ 'ਪਠਾਨ' 'ਚ ਸ਼ਾਹਰੁਖ ਖਾਨ ਦੀ ਦਮਦਾਰ ਬੌਡੀ ਦੇ ਬਾਰੇ 'ਚ ਪ੍ਰਸ਼ਾਂਤ ਨੇ ਕਿਹਾ ਕਿ ਇਸ ਦੇ ਲਈ ਸ਼ਾਹਰੁਖ ਨੇ ਦੋ ਸਾਲ ਤੱਕ ਸਖਤ ਮਿਹਨਤ ਕੀਤੀ ਸੀ। ਉਨ੍ਹਾਂ ਨੇ ਇਸ ਫਿਲਮ ਲਈ ਇੱਕ ਵੱਖਰੀ ਕਿਸਮ ਦਾ ਸਮਰਪਣ ਦਿਖਾਇਆ ਅਤੇ ਸ਼ੂਟਿੰਗ ਸ਼ੁਰੂ ਹੋਣ ਤੱਕ 18 ਮਹੀਨਿਆਂ ਤੱਕ ਜਿੰਮ ਵਿੱਚ ਪਸੀਨਾ ਵਹਾਇਆ