ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਅੱਜ ਯਾਨਿ 2 ਨਵੰਬਰ ਨੂੰ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਹਰੁਖ ਖਾਨ ਦਾ ਨਾਮ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹੈ।
ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ਾਹਰੁਖ ਨੇ ਇਹ ਮੁਕਾਮ ਹਾਸਲ ਕਰਨ ਲਈ ਜੀਤੋੜ ਮੇਹਨਤ ਕੀਤੀ ਹੈ। ਉਨ੍ਹਾਂ ਨੂੰ ਇਹ ਮੁਕਾਮ ਅਸਾਨੀ ਨਾਲ ਨਹੀਂ ਮਿਲਿਆ।
ਸ਼ਾਹਰੁਖ ਖਾਨ ਨੇ ਬਚਪਨ ਤੋਂ ਹੀ ਗਰੀਬੀ ਦੇਖੀ ਸੀ। ਕਿਉਂਕਿ ਉਨ੍ਹਾਂ ਦੇ ਪਿਤਾ ਦਾ ਕਾਰੋਬਾਰ ਬੰਦ ਹੋ ਗਿਆ ਸੀ। ਸ਼ਾਹਰੁਖ ਨੇ ਆਪਣੇ ਇੱਕ ਇੰਟਰਵਿਊ `ਚ ਦੱਸਿਆ ਸੀ ਕਿ ਉਨ੍ਹਾਂ ਨੇ ਬਚਪਨ ਤੋਂ ਹੀ ਆਪਣੇ ਪਿਤਾ ਨੂੰ ਬਿਜ਼ਨਸ ਦੀ ਨਾਕਾਮੀ ਨਾਲ ਜੂਝਦੇ ਹੋਏ ਦੇਖਿਆ ਸੀ। ਉਨ੍ਹਾਂ ਦੇ ਮਨ `ਚ ਇਹ ਸਭ ਦੇਖ ਕੇ ਇਹ ਗੱਲ ਪੱਕੀ ਹੋ ਗਈ ਸੀ ਕਿ ਉਨ੍ਹਾਂ ਨੂੰ ਜ਼ਿੰਦਗੀ `ਚ ਕੁੱਝ ਕਰਨਾ ਹੈ
ਜਦੋਂ ਸ਼ਾਹਰੁਖ 15 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਉਨ੍ਹਾਂ ਦੀ ਮਾਂ ਤੇ ਭੈਣ ਨੇ ਹੋਰ ਵੀ ਮੁਸ਼ਕਲ ਸਮਾਂ ਦੇਖਿਆ। ਪਿਤਾ ਦੇ ਦੇਹਾਂਤ ਤੋਂ ਕੁੱੱਝ ਸਾਲਾਂ ਬਾਅਦ ਸ਼ਾਹਰੁਖ ਦੀ ਮਾਂ ਦਾ ਵੀ ਦੇਹਾਂਤ ਹੋ ਗਿਆ। ਪਰ ਇਨ੍ਹਾਂ ਸਭ ਗੱਲਾਂ ਨੇ ਸ਼ਾਹਰੁਖ ਨੂੰ ਹੋਰ ਮਜ਼ਬੂਤ ਬਣਾਇਆ।
ਦਿੱਲੀ `ਚ ਰਹਿੰਦੇ ਹੋਏ ਸ਼ਾਹਰੁਖ ਨੂੰ ਫੌਜੀ ਸੀਰੀਅਲ ਦੀ ਆਫ਼ਰ ਮਿਲੀ। ਸ਼ਾਹਰੁਖ ਕੋਲ ਪੈਸੇ ਦੀ ਕਮੀ ਸੀ, ਜਿਸ ਕਰਕੇ ਉਨ੍ਹਾਂ ਨੇ ਇਹ ਕੰਮ ਕਰਨ ਲਈ ਹਾਮੀ ਭਰੀ। ਫੌਜੀ ਸੀਰੀਅਲ `ਚ ਸ਼ਾਹਰੁਖ ਕੈਪਟਨ ਅਭਿਮੰਨਿਊ ਦੇ ਰੋਲ `ਚ ਨਜ਼ਰ ਆਏ ਤੇ ਸਿੱਧਾ ਦਿਲ `ਚ ਉੱਤਰ ਗਏ
ਉਨ੍ਹਾਂ ਦੀ ਗ਼ਜ਼ਬ ਐਕਟਿੰਗ ਨੇ ਉਨ੍ਹਾਂ ਨੂੰ ਟੀਵੀ ਤੇ ਹਿੱਟ ਬਣਾ ਦਿੱਤਾ। ਪਰ ਸ਼ਾਹਰੁਖ ਛੋਟੀ ਜਿਹੀ ਪ੍ਰਸਿੱਧੀ ਤੋਂ ਖੁਸ਼ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਆਉਣ ਦਾ ਫ਼ੈਸਲਾ ਕੀਤਾ।
ਸ਼ਾਹਰੁਖ ਨੇ ਮੁੰਬਈ `ਚ ਪਾਗਲਾਂ ਵਾਂਗ ਸੰਘਰਸ਼ ਕੀਤਾ, ਪਰ ਉਨ੍ਹਾਂ ਨੂੰ ਕਿਸੇ ਨੇ ਕੰਮ ਨਹੀਂ ਦਿੱਤਾ। ਇੱਕ ਦਿਨ ਆਖਰ ਉਹ ਮੌਕੇ ਆ ਹੀ ਗਿਆ। ਸ਼ਾਹਰੁਖ ਨੂੰ ਫ਼ਿਲਮ `ਦੀਵਾਨਾ` `ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ `ਚ ਸ਼ਾਹਰੁਖ ਰਿਸ਼ੀ ਕਪੂਰ ਤੇ ਦਿਵਯਾ ਭਾਰਤੀ ਨਾਲ ਨਜ਼ਰ ਆਏ। ਪਰ ਉਨ੍ਹਾਂ ਨੂੰ ਇਹ ਰੋਲ ਬਹੁਤ ਮੁਸ਼ਕਲ ਨਾਲ ਮਿਲਿਆ
ਦੀਵਾਨਾ ਫ਼ਿਲਮ `ਚ ਸ਼ਾਹਰੁਖ ਨੂੰ ਇਸ ਕਰਕੇ ਕੰਮ ਮਿਲਿਆ ਕਿਉਂਕਿ ਇਹ ਫ਼ਿਲਮ ਨੂੰ ਕਈ ਐਕਟਰ ਨਾ ਕਰ ਚੁੱਕੇ ਸੀ। ਇਸ ਤੋਂ ਬਾਅਦ ਸਲਮਾਨ ਖਾਨ ਦੀ ਛੱਡੀ ਫ਼ਿਲਮ ਬਾਜ਼ੀਗਰ ਤੇ ਆਮਿਰ ਖਾਨ ਦੀ ਛੱਡੀ ਫ਼ਿਲਮ ਡਰ ਨੇ ਸ਼ਾਹਰੁਖ ਨੂੰ ਬਾਲੀਵੁੱਡ ਦਾ ਬੈਸਟ ਵਿਲਨ ਬਣਾਇਆ। ਸ਼ਾਹਰੁਖ ਨੂੰ ਡਰ ਫ਼ਿਲਮ ਲਈ ਬੈਸਟ ਵਿਲਨ ਦਾ ਫ਼ਿਲਮ ਫ਼ੇਅਰ ਪੁਰਸਕਾਰ ਮਿਲਿਆ
ਸ਼ਾਹਰੁਖ ਖਾਨ ਦੀ ਜ਼ਿੰਦਗੀ `ਚ ਆਖਰ ਉਹ ਮੌਕੇ ਆਇਆ ਜਦੋਂ ਉਨ੍ਹਾਂ ਨੂੰ ਹੀਰੋ ਬਣਨ ਦਾ ਮੌਕਾ ਮਿਲਿਆ। `ਦਿਲਵਾਲੇ ਦੁਲਹਨੀਆ ਲੇ ਜਾਏਂਗੇ` `ਚ ਸ਼ਾਹਰੁਖ ਰਾਜ ਬਣਕੇ ਹਿੰਦੁਸਤਾਨ ਦੇ ਦਿਲ `ਚ ਉੱਤਰ ਗਏ। ਤੁਹਾਨੂੰ ਦਸ ਦਈਏ ਕਿ ਇਹ ਫ਼ਿਲਮ ਵੀ ਕਈ ਐਕਟਰ ਕਰਨ ਤੋਂ ਨਾ ਕਰ ਚੁੱਕੇ ਸੀ। ਇਸ ਤੋਂ ਬਾਅਦ ਇਹ ਫ਼ਿਲਮ ਸ਼ਾਹਰੁਖ ਕੋਲ ਪਹੁੰਚੀ। ਅੱਜ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਬਾਲੀਵੁੱਡ ਦਾ ਮਾਸਟਰਪੀਸ ਹੈ।
ਇੱਕ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਦੀ ਜਾਇਦਾਦ 2021 `ਚ 690 ਮਿਲੀਅਨ ਡਾਲਰ ਯਾਨਿ 5 ਹਜ਼ਾਰ ਕਰੋੜ ਦੱਸੀ ਗਈ ਹੈ। ਸ਼ਾਹਰੁਖ ਦੀਆਂ ਫ਼ਿਲਮ ਅੱਜ ਭਾਵੇਂ ਚੱਲ ਨਹੀਂ ਰਹੀਆਂ, ਪਰ ਇਸ ਨਾਲ ਸ਼ਾਹਰੁਖ ਦੀ ਪ੍ਰਸਿੱਧੀ ਤੇ ਕਮਾਈ `ਚ ਕੋਈ ਕਮੀ ਨਹੀਂ ਆਈ।