ਸ਼ਹਿਨਾਜ਼ ਹਿੰਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਚੱਲਦੇ ਸੁਰਖੀਆਂ 'ਚ ਹੈ। 21 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਅਦਾਕਾਰਾ ਲਈ ਇਸ ਮੁਕਾਮ ਤੱਕ ਪਹੁੰਚਣਾ ਇੰਨਾ ਆਸਾਨ ਨਹੀਂ ਸੀ। ਸ਼ਹਿਨਾਜ਼ ਗਿੱਲ ਖੁਦ ਆਪਣੇ ਸੰਘਰਸ਼ ਬਾਰੇ ਕਈ ਵਾਰ ਦੱਸ ਚੁੱਕੀ ਹੈ। ਇੱਕ ਵਾਰ ਫਿਰ ਸ਼ਹਿਨਾਜ਼ ਨੇ ਦੱਸਿਆ ਸੀ ਕਿ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਬਹੁਤ ਸੰਘਰਸ਼ ਕਰਨਾ ਪਿਆ ਸੀ। ਇਸ ਦੌਰਾਨ ਪੰਜਾਬੀ ਇੰਡਸਟਰੀ ਵਿੱਚ ਇੱਕ ਵਾਰ ਉਨ੍ਹਾਂ ਦਾ ਪੂਰੀ ਤਰ੍ਹਾਂ ਬਾਈਕਾਟ ਹੋ ਗਿਆ ਸੀ। ਸ਼ਹਿਨਾਜ਼ ਨੇ ਉਸ ਸਮੇਂ ਦੀ ਗੱਲ ਕੀਤੀ ਜਦੋਂ ਪੰਜਾਬੀ ਫਿਲਮ ਇੰਡਸਟਰੀ ਨੇ ਉਸ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਸੀ। ਉਸਨੇ ਖੁਲਾਸਾ ਕੀਤਾ ਕਿ ਉਸਦੀ ਪੰਜਾਬੀ ਫਿਲਮ ਦੇ ਨਿਰਮਾਤਾਵਾਂ ਨੇ ਉਸਨੂੰ ਪ੍ਰੀਮੀਅਰ ਲਈ ਨਹੀਂ ਬੁਲਾਇਆ, ਜਿਸ ਨਾਲ ਉਸਨੂੰ ਬਹੁਤ ਦੁੱਖ ਹੋਇਆ। ਸਿਧਾਰਥ ਕੰਨਨ ਨਾਲ ਗੱਲਬਾਤ ਵਿੱਚ, ਸ਼ਹਿਨਾਜ਼ ਨੇ ਕਿਹਾ, “ਮੈਂ ਫਿਲਮ ਵਿੱਚ ਦੂਜੀ ਲੀਡ ਸੀ ਅਤੇ ਉਨ੍ਹਾਂ ਨੇ ਮੈਨੂੰ ਪ੍ਰੀਮੀਅਰ ਲਈ ਸੱਦਾ ਨਹੀਂ ਦਿੱਤਾ ਸੀ। ਉਸਨੇ ਸਾਰਿਆਂ ਨੂੰ, ਇੱਥੋਂ ਤੱਕ ਕਿ ਪ੍ਰੋਡਕਸ਼ਨ ਹਾਊਸ ਨੂੰ ਵੀ ਬੁਲਾਇਆ। ਇਹ ਇੱਕ ਪੰਜਾਬੀ ਫਿਲਮ ਸੀ। ਉਸਨੇ ਦੱਸਿਆ ਕਿ ਉਸ ਸਮੇਂ ਮੈਂ ਪ੍ਰੀਮੀਅਰ ਦੀਆਂ ਵੀਡੀਓ ਅਤੇ ਤਸਵੀਰਾਂ ਦੇਖੀਆਂ। ਮੈਂ ਉਸ ਦਿਨ ਬਹੁਤ ਰੋਈ। ਉਨ੍ਹਾਂ ਨੇ ਮੈਨੂੰ ਫੋਨ ਕਰ ਬੁਲਾਇਆ ਫਿਰ ਕੈਂਸਲ ਕਰ ਦਿੱਤਾ। ਮੈਂ ਉਸ ਸਮੇਂ ਬਹੁਤ ਪਰੇਸ਼ਾਨ ਸੀ। ਅਦਾਕਾਰਾ ਨੇ ਕਿਹਾ ਪੰਜਾਬੀ ਇੰਡਸਟਰੀ ਨੇ ਮੈਨੂੰ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਹੈ।