ਸ਼ਹਿਨਾਜ਼ ਭੂਮੀ ਪੇਡਨੇਕਰ ਨਾਲ ਆਪਣੀ ਫਿਲਮ 'ਥੈਂਕ ਯੂ ਫਾਰ ਕਮਿੰਗ' ਨੂੰ ਲੈ ਕੇ ਸੁਰਖੀਆਂ 'ਚ ਹੈ ਉਸ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋਣਾ ਸ਼ੁਰੂ ਹੋ ਜਾਂਦਾ ਹੈ ਹਾਲ ਹੀ 'ਚ ਅਭਿਨੇਤਰੀ ਨੇ ਫੈਨਜ਼ ਨੂੰ ਆਪਣੇ ਲੇਟੈਸਟ ਲੁੱਕ ਨਾਲ ਦੀਵਾਨਾ ਬਣਾ ਦਿੱਤਾ ਹੈ ਤਸਵੀਰਾਂ 'ਚ ਉਸ ਦਾ ਸਟਾਈਲਿਸ਼ ਅਵਤਾਰ ਦੇਖ ਕੇ ਲੋਕਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ ਸ਼ਹਿਨਾਜ਼ ਬੋਲਡ ਤੇ ਗਲੈਮਰਸ ਲੁੱਕ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਹੈ ਅਭਿਨੇਤਰੀ ਸ਼ਹਿਨਾਜ਼ ਗਿੱਲ ਦੀ ਹਰ ਲੁੱਕ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੰਦੀ ਹੈ ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਨੇ ਸਾਈਡ ਕੱਟ ਬਾਡੀਕਨ ਆਊਟਫਿਟ ਪਾਇਆ ਹੋਇਆ ਹੈ ਅਭਿਨੇਤਰੀ ਨੇ ਖੁੱਲ੍ਹੇ ਵਾਲ ਤੇ ਘੱਟੋ-ਘੱਟ ਮੇਕਅਪ ਕਰਕੇ ਆਪਣੇ ਆਊਟਲੁੱਕ ਨੂੰ ਪੂਰਾ ਕੀਤਾ ਹੈ ਸ਼ਹਿਨਾਜ਼ ਫਰਸ਼ 'ਤੇ ਬੈਠ ਕੇ ਬੇਹੱਦ ਸੈਕਸੀ ਅੰਦਾਜ਼ 'ਚ ਇੱਕ ਤੋਂ ਵਧ ਕੇ ਇੱਕ ਪੋਜ਼ ਦੇ ਰਹੀ ਹੈ ਸ਼ਹਿਨਾਜ਼ ਨੇ ਸਲਮਾਨ ਖਾਨ ਸਟਾਰਰ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ