ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ।
ਉਹ 2019 ‘ਚ ‘ਬਿੱਗ ਬੌਸ 13’ ‘ਚ ਆਈ ਅਤੇ ਪੂਰੇ ਹਿੰਦੁਸਤਾਨ ਦੀ ਜਾਨ ਬਣ ਗਈ।
ਖਾਸ ਕਰਕੇ ਉਸ ਦੀ ਸਿਧਾਰਥ ਸ਼ੁਕਲਾ ਨਾਲ ਬੌਂਡਿੰਗ ਨੂੰ ਕਾਫੀ ਪਸੰਦ ਕੀਤਾ ਗਿਆ।
ਫੈਨਜ਼ ਨੇ ਇਸ ਜੋੜੇ ਨੂੰ ਪਿਆਰ ਨਾਲ ‘ਸਿਡਨਾਜ਼’ ਨਾਂ ਦਿੱਤਾ
ਹੁਣ ਜਦਕਿ ਸਿਧਾਰਥ ਸ਼ੁਕਲਾ ਇਸ ਦੁਨੀਆ ‘ਚ ਨਹੀਂ ਹੈ, ਫਿਰ ਵੀ ਫੈਨਜ਼ ਸਿਡਨਾਜ਼ ਦੀ ਜੋੜੀ ਨੂੰ ਖੂਬ ਯਾਦ ਕਰਦੇ ਹਨ।
ਹਾਲ ਹੀ ;ਚ ਸ਼ਹਿਨਾਜ਼ ਗਿੱਲ ਫਿਰ ਤੋਂ ਸਿਧਾਰਥ ਸ਼ੁਕਲਾ ਕਰਕੇ ਸੁਰਖੀਆਂ ‘ਚ ਹੈ।
ਦਰਅਸਲ, ਸ਼ਹਿਨਾਜ਼ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ,
ਜਿਸ ਵਿੱਚ ਉਹ ਕਾਰ ‘ਚ ਬੈਠੀ ਹੈ ਅਤੇ ਉਸ ਦੇ ਫੌਨ ਦੀ ਸਕ੍ਰੀਨ ਆਨ ਹੁੰਦਿਆਂ ਹੀ ਜੋ ਨਜ਼ਾਰਾ ਦਿਖਿਆ, ਉਸ ਨੂੰ ਦੇਖ ਸਿਡਨਾਜ਼ ਫੈਨਜ਼ ਭਾਵੁਕ ਹੋ ਰਹੇ ਹਨ
ਸ਼ਹਿਨਾਜ਼ ਗਿੱਲ ਦੇ ਫੋਨ ‘ਤੇ ਸਕ੍ਰੀਨ ਲਾਕ ਵਾਲਪੇਪਰ ਸਿਧਾਰਥ ਸ਼ੁਕਲਾ ਦੀ ਤਸਵੀਰ ਹੈ।
ਮਤਲਬ ਕਿ ਸ਼ਹਿਨਾਜ਼ ਨੇ ਆਪਣੇ ਫੋਨ ਸਿਧਾਰਥ ਸ਼ੁਕਲਰ ਦੀ ਤਸਵੀਰ ਵਾਲਪੇਪਰ ਵਜੋਂ ਲਗਾਈ ਹੋਈ ਹੈ।