ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਅੱਜ ਯਾਨਿ 22 ਸਤੰਬਰ ਨੂੰ ਆਪਣਾ 15ਵਾਂ ਜਨਮਦਿਨ ਮਨਾ ਰਿਹਾ ਹੈ। ਉਸ ਦਾ ਜਨਮ 22 ਸਤੰਬਰ 2006 ਨੂੰ ਕੈਨੇਡਾ `ਚ ਹੋਇਆ
ਦੱਸ ਦਈਏ ਕਿ ਸ਼ਿੰਦਾ ਇਸ ਸਮੇਂ ਲੰਡਨ `ਚ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ `ਚ ਬਿਜ਼ੀ ਹੈ। ਇਥੇ ਹੀ ਉਸ ਨੇ ਆਪਣਾ ਜਨਮਦਿਨ ਮਨਾਇਆ
ਸ਼ਿੰਦਾ ਗਰੇਵਾਲ ਟੈਲੇਂਟਡ ਐਕਟਰ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਸ ਦਾ ਫ਼ਿਲਮੀ ਕਰੀਅਰ 2015 ;ਚ ਆਈ ਫ਼ਿਲਮ `ਫ਼ਰਾਰ` ਤੋਂ ਸ਼ੁਰੂ ਹੋਇਆ
ਪਛਾਣ ਉਸ ਨੂੰ ਮਿਲੀ 2021 `ਚ ਆਈ ਫ਼ਿਲਮ ਹੌਸਲਾ ਰੱਖ ਤੋਂ। ਇਸ ਫ਼ਿਲਮ `ਚ ਉਸ ਨੇ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਵਰਗੇ ਮੰਜੇ ਹੋਏ ਕਲਾਕਾਰਾਂ ਨਾਲ ਐਕਟਿੰਗ ਕੀਤੀ ਸੀ
ਸ਼ਿੰਦਾ ਗਰੇਵਾਲ ਬੇਹਤਰੀਨ ਐਕਟਰ ਤਾਂ ਹੈ ਹੀ, ਪਰ ਉਹ ਆਪਣੇ ਡੈਡੀ ਵਾਂਗ ਗਾਉਣ ਤੇ ਲਿਖਣ ਦਾ ਸ਼ੌਕ ਵੀ ਰੱਖਦਾ ਹੈ, 2020 `ਚ ਸ਼ਿੰਦੇ ਦਾ ਇੱਕ ਸੋਲੋ ਗੀਤ `ਆਈਸ ਕੈਪ` ਆਇਆ ਸੀ
ਸ਼ਿੰਦਾ ਗਰੇਵਾਲ ਨੂੰ ਕੁੱਤੇ ਬਹੁਤ ਪਸੰਦ ਹਨ। ਉਹ ਅਕਸਰ ਫ਼ਿਲਮ ਦੇ ਸੈੱਟ ਤੇ ਆਪਣੇ ਪਾਲਤੂ ਜਰਮਨ ਸੈਫ਼ਰਡ ਕੁੱਤੇ ਨੂੰ ਲਿਜਾਂਦਾ ਹੁੰਦਾ ਸੀ।
ਸ਼ਿੰਦਾ ਗਰੇਵਾਲ ਨੂੰ ਸਵੇਰੇ 6 ਵਜੇ ਉੱਠਣ ਦੀ ਆਦਤ ਹੈ। ਭਾਵੇਂ ਉਹ ਸਕੂਲ ਜਾਵੇ ਜਾਂ ਸਕੂਲ `ਚ ਛੁੱਟੀਆਂ ਹੋਣ। ਇਹੀ ਨਹੀਂ ਖੁਦ ਨੂੰ ਫਿੱਟ ਰੱਖਣ ਲਈ ਉਹ ਯੋਗਾ ਵੀ ਕਰਦਾ ਹੈ।
ਸ਼ਿੰਦਾ ਗਰੇਵਾਲ 2015 ਤੋਂ ਪੰਜਾਬੀ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਐਕਟਿੰਗ ਦਾ ਟੈਲੇਂਟ ਉਸ ਨੂੰ ਵਿਰਾਸਤ `ਚ ਆਪਣੇ ਪਿਤਾ ਤੋਂ ਮਿਲਿਆ ਹੈ
ਕੀ ਤੁਹਾਨੂੰ ਪਤਾ ਹੈ ਕਿ ਸ਼ਿੰਦਾ ਮਹਿਜ਼ 15 ਸਾਲ ਦੀ ਉਮਰ `ਚ ਆਪਣੇ ਦਮ ਤੇ ਮਹੀਨੇ 1 ਲੱਖ ਦੀ ਕਮਾਈ ਅਰਾਮ ਨਾਲ ਕਰ ਲੈਂਦਾ ਹੈ
ਇੱਕ ਰਿਪੋਰਟ ਦੇ ਮੁਤਾਬਕ ਉਸ ਦੀ ਹੁਣ ਤੱਕ ਦੀ ਕਮਾਈ, ਜੋ ਉਸ ਨੇ ਆਪਣੇ ਦਮ ਤੇ ਕੀਤੀ ਹੈ, 1-5 ਕਰੋੜ ਰੁਪਏ ਦੱਸੀ ਜਾਂਦੀ ਹੈ।