ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਪਿਛਲੇ ਕੁਝ ਦਿਨਾਂ ਤੋਂ ਆਪਣੇ ਤਲਾਕ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸਦੇ ਨਾਲ ਹੀ ਸਾਨੀਆ ਅਤੇ ਸ਼ੋਏਬ ਦੀ ਚੁੱਪੀ ਨੇ ਅਟਕਲਾਂ ਨੂੰ ਹਵਾ ਦਿੱਤੀ ਸੀ।

ਹਾਲਾਂਕਿ ਹੁਣ ਇਨ੍ਹਾਂ ਖਬਰਾਂ 'ਤੇ ਪਾਕਿਸਤਾਨੀ ਕ੍ਰਿਕਟਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸ਼ੋਏਬ ਮਲਿਕ ਨੇ ਸਾਨੀਆ ਮਿਰਜ਼ਾ ਨਾਲ ਤਲਾਕ ਦੀ ਖਬਰ ਨੂੰ ਆਪਣਾ ਨਿੱਜੀ ਮਾਮਲਾ ਦੱਸਿਆ ਹੈ।

ਹਾਲ ਹੀ 'ਚ ਇਕ ਨਿਊਜ਼ ਪੋਰਟਲ ਨੂੰ ਦਿੱਤੇ ਇੰਟਰਵਿਊ 'ਚ ਸ਼ੋਏਬ ਨੇ ਸਾਨੀਆ ਮਿਰਜ਼ਾ ਤੋਂ ਆਪਣੇ ਤਲਾਕ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਬਾਰੇ ਗੱਲ ਕੀਤੀ। ਇਸੇ ਬਾਰੇ ਗੱਲ ਕਰਦੇ ਹੋਏ ਸ਼ੋਏਬ ਮਲਿਕ ਨੇ ਕਿਹਾ ਕਿ ਉਹ ਆਪਣੇ ਨਿੱਜੀ ਮਾਮਲੇ 'ਚ ਮੀਡੀਆ ਦੀ ਲਗਾਤਾਰ ਦਖਲਅੰਦਾਜ਼ੀ ਤੋਂ ਖੁਸ਼ ਨਹੀਂ ਹਨ।

ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਸ਼ੋਏਬ ਮਲਿਕ ਨੇ ਕਿਹਾ, ''ਇਹ ਸਾਡਾ ਨਿੱਜੀ ਮਾਮਲਾ ਹੈ। ਨਾ ਤਾਂ ਮੈਂ ਅਤੇ ਨਾ ਹੀ ਮੇਰੀ ਪਤਨੀ ਇਸ ਸਵਾਲ ਦਾ ਜਵਾਬ ਦੇ ਰਹੇ ਹਾਂ। ਸਾਨੂੰ ਇਕੱਲੇ ਛੱਡ ਦਿਓ।”

ਰਿਪੋਰਟ ਮੁਤਾਬਕ ਸਾਨੀਆ ਨੇ ਕਥਿਤ ਤੌਰ 'ਤੇ ਸ਼ੋਏਬ ਨੂੰ ਧੋਖਾਧੜੀ ਕਰਦੇ ਫੜਿਆ ਤੇ ਉਸ ਤੋਂ ਵੱਖ ਹੋਣ ਦਾ ਫੈਸਲਾ ਕੀਤਾ। ਹਾਲਾਂਕਿ ਪਾਕਿਸਤਾਨੀ ਮੀਡੀਆ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਟਾਰ ਜੋੜੇ ਦਾ ਪਹਿਲਾਂ ਹੀ ਤਲਾਕ ਹੋ ਚੁੱਕਾ ਹੈ। ਪਾਕਿਸਤਾਨ 'ਚ ਸ਼ੋਏਬ ਦੀ ਮੈਨੇਜਮੈਂਟ ਟੀਮ ਦੇ ਕਰੀਬੀ ਸੂਤਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੇ ਤਲਾਕ ਦੀਆਂ ਅਟਕਲਾਂ ਦੇ ਕੁਝ ਦਿਨਾਂ ਬਾਅਦ, ਸਾਨੀਆ ਤੇ ਸ਼ੋਏਬ ਦੋਵਾਂ ਨੇ ਇਕੱਠੇ 'ਦਿ ਮਿਰਜ਼ਾ ਮਲਿਕ ਸ਼ੋਅ' ਨਾਮਕ ਇੱਕ ਚੈਟ ਸ਼ੋਅ ਦਾ ਐਲਾਨ ਕੀਤਾ।

ਦੋਵਾਂ ਦੁਆਰਾ ਆਪਣੇ ਸ਼ੋਅ ਦੀ ਘੋਸ਼ਣਾ ਕਰਨ ਤੋਂ ਬਾਅਦ, ਅਜਿਹੀਆਂ ਰਿਪੋਰਟਾਂ ਆਈਆਂ ਕਿ ਉਨ੍ਹਾਂ ਦੀਆਂ ਪੇਸ਼ੇਵਰ ਸੰਬੰਧਾਂ ਨੇ ਉਨ੍ਹਾਂ ਨੂੰ ਆਪਣੇ ਤਲਾਕ ਦਾ ਜਨਤਕ ਤੌਰ 'ਤੇ ਐਲਾਨ ਕਰਨ ਤੋਂ ਰੋਕਿਆ ਹੈ।

ਜਦਕਿ ਸਾਨੀਆ ਅਤੇ ਸ਼ੋਏਬ ਦੇ ਵੱਖ ਹੋਣ ਦਾ ਅਸਲ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਪਰ ਅਟਕਲਾਂ ਇਹ ਸਾਹਮਣੇ ਆ ਰਹੀਆਂ ਸਨ ਕਿ ਸ਼ੋਏਬ ਮਲਿਕ ਦਾ ਕਥਿਤ ਤੌਰ 'ਤੇ ਮਸ਼ਹੂਰ ਪਾਕਿਸਤਾਨੀ ਮਾਡਲ ਅਤੇ ਅਭਿਨੇਤਰੀ ਆਇਸ਼ਾ ਉਮਰ ਨਾਲ ਅਫੇਅਰ ਸੀ,

ਜਿਸ ਬਾਰੇ ਸਾਨੀਆ ਨੂੰ ਪਤਾ ਲੱਗਾ। ਸਾਲ ਦੀ ਸ਼ੁਰੂਆਤ 'ਚ ਆਇਸ਼ਾ ਅਤੇ ਸ਼ੋਏਬ ਦੀਆਂ ਇੰਟੀਮੇਟ ਤਸਵੀਰਾਂ ਇੰਸਟਾਗ੍ਰਾਮ 'ਤੇ ਵਾਇਰਲ ਹੋਈਆਂ ਸਨ।