Sania Mirza-Shoaib Malik Getting Trolled: ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਸੁਰਖੀਆਂ ਬਟੋਰ ਰਹੇ ਹਨ।
ABP Sanjha

Sania Mirza-Shoaib Malik Getting Trolled: ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਸੁਰਖੀਆਂ ਬਟੋਰ ਰਹੇ ਹਨ।

ਦੋਵਾਂ ਵਿਚਾਲੇ ਵੱਖ ਹੋਣ ਦੀਆਂ ਖਬਰਾਂ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਸਨ। ਹਾਲਾਂਕਿ ਸ਼ੋਏਬ ਵੱਲੋਂ ਅਚਾਨਕ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਦੋਵੇਂ ਤਲਾਕ ਲੈ ਵੱਖ ਹੋ ਚੁੱਕੇ ਹਨ।
ABP Sanjha

ਦੋਵਾਂ ਵਿਚਾਲੇ ਵੱਖ ਹੋਣ ਦੀਆਂ ਖਬਰਾਂ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਸਨ। ਹਾਲਾਂਕਿ ਸ਼ੋਏਬ ਵੱਲੋਂ ਅਚਾਨਕ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਦੋਵੇਂ ਤਲਾਕ ਲੈ ਵੱਖ ਹੋ ਚੁੱਕੇ ਹਨ।

ਦੋਵਾਂ ਦੇ ਰਿਸ਼ਤੇ ਦਾ ਅੰਤ ਜੋ ਵੀ ਹੋਇਆ ਹੋਵੇ ਪਰ ਲੋਕਾਂ ਵੱਲੋਂ ਸ਼ੋਏਬ ਅਤੇ ਸਾਨੀਆ ਨੂੰ ਖੂਬ ਗਾਲਾਂ ਪੈ ਰਹੀਆਂ ਹਨ। ਇਸ ਜੋੜੇ ਦੀਆਂ ਸੋਸ਼ਲ ਪੋਸਟਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।
ABP Sanjha

ਦੋਵਾਂ ਦੇ ਰਿਸ਼ਤੇ ਦਾ ਅੰਤ ਜੋ ਵੀ ਹੋਇਆ ਹੋਵੇ ਪਰ ਲੋਕਾਂ ਵੱਲੋਂ ਸ਼ੋਏਬ ਅਤੇ ਸਾਨੀਆ ਨੂੰ ਖੂਬ ਗਾਲਾਂ ਪੈ ਰਹੀਆਂ ਹਨ। ਇਸ ਜੋੜੇ ਦੀਆਂ ਸੋਸ਼ਲ ਪੋਸਟਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਸ਼ੋਏਬ ਨੇ 18 ਜਨਵਰੀ ਨੂੰ ਅਦਾਕਾਰਾ ਸਨਾ ਜਾਵੇਦ ਨਾਲ ਤੀਜਾ ਵਿਆਹ ਕਰਵਾਇਆ।
ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਸ਼ੋਏਬ ਨੇ 18 ਜਨਵਰੀ ਨੂੰ ਅਦਾਕਾਰਾ ਸਨਾ ਜਾਵੇਦ ਨਾਲ ਤੀਜਾ ਵਿਆਹ ਕਰਵਾਇਆ।

ABP Sanjha

ਸਾਲ 2022 ਤੋਂ ਸ਼ੋਏਬ ਅਤੇ ਸਾਨੀਆ ਦੇ ਰਿਸ਼ਤਿਆਂ ਵਿੱਚ ਦਰਾਰ ਦੀਆਂ ਖਬਰਾਂ ਆਈਆਂ ਸਨ ਅਤੇ ਪਿਛਲੇ ਦੋ ਸਾਲਾਂ ਵਿੱਚ ਦੋਵਾਂ ਨੂੰ ਇਕੱਠੇ ਨਹੀਂ ਦੇਖਿਆ ਗਿਆ ਸੀ।

ABP Sanjha

ਕੁਝ ਸਮਾਂ ਪਹਿਲਾਂ ਸ਼ੋਏਬ ਨੇ ਸਾਨੀਆ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਸੀ। ਸ਼ੋਏਬ ਅਤੇ ਸਾਨੀਆ ਦਾ ਪੰਜ ਸਾਲ ਦਾ ਬੇਟਾ ਵੀ ਹੈ ਜੋ ਸਾਨੀਆ ਦੇ ਨਾਲ ਰਹਿੰਦਾ ਹੈ।

ABP Sanjha

ਜਿੱਥੇ ਕਈ ਲੋਕ ਸਾਨੀਆ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਾਨੀਆ ਭਾਰਤ ਵਿੱਚ ਵਿਆਹ ਕਰਵਾਉਂਦੀ ਤਾਂ ਅਜਿਹਾ ਨਹੀਂ ਹੁੰਦਾ। ਉਨ੍ਹਾਂ ਦੀਆਂ ਪੋਸਟਾਂ ਉੱਪਰ ਲੋਕ ਲਗਾਤਾਰ ਗਾਲ੍ਹਾਂ ਕੱਢ ਰਹੇ ਹਨ।

ABP Sanjha

ਸਾਨੀਆ ਨੂੰ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਖਿਲਾਫ ਇੱਕ ਯੂਜ਼ਰ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਇਹ ਰਿਸ਼ਤਾ ਨਹੀਂ ਚੱਲਣਾ।

ABP Sanjha

ਜਦਕਿ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲਣੀ ਚਾਹੀਦੀ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਿ

ABP Sanjha

ਸਾਨੀਆ ਦੀ ਗਲਤੀ ਇਹ ਹੈ ਕਿ ਉਸ ਨੇ ਆਪਣੇ ਦੇਸ਼ ਨਾਲੋਂ ਪਾਕਿਸਤਾਨੀ ਮੁੰਡੇ ਨੂੰ ਜ਼ਿਆਦਾ ਮਹੱਤਵ ਦਿੱਤਾ। ਇਸ ਦੇ ਨਾਲ ਹੀ ਸ਼ੋਏਬ ਨੂੰ ਵੀ ਲੋਕਾਂ ਵੱਲੋਂ ਗਾਲ੍ਹਾਂ ਪੈ ਰਹੀਆਂ ਹਨ। ਉਨ੍ਹਾਂ ਨੂੰ ਇਸ ਤੀਜੇ ਵਿਆਹ ਦੇ ਚੱਲਦੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ।