Shoaib Malik And Sania Mirza Divorce: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਵਿਚਾਲੇ ਤਲਾਕ ਦੀਆਂ ਖਬਰਾਂ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵਾਰ ਸ਼ੋਏਬ ਮਲਿਕ ਨੇ ਖੁਦ ਇਨ੍ਹਾਂ ਖਬਰਾਂ ਨੂੰ ਅੱਗੇ ਵਧਾਇਆ ਹੈ। ਇਸ ਤੋਂ ਕੁਝ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਆਮ ਹੋ ਗਈਆਂ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਦੋਵੇਂ ਵੱਖ ਹੋ ਗਏ ਹਨ। ਦੂਜੇ ਪਾਸੇ ਸ਼ੋਏਬ ਮਲਿਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਚ ਵੱਡਾ ਬਦਲਾਅ ਕੀਤਾ ਹੈ। ਦਰਅਸਲ, ਸ਼ੋਏਬ ਮਲਿਕ ਦੇ ਇੰਸਟਾਗ੍ਰਾਮ ਬਾਇਓ 'ਚ ਪਹਿਲਾਂ ਸਾਨੀਆ ਮਿਰਜ਼ਾ ਦਾ ਪਤੀ ਲਿਖਿਆ ਹੋਇਆ ਸੀ ਪਰ ਹੁਣ ਉਨ੍ਹਾਂ ਨੇ ਇਸ ਨੂੰ ਹਟਾ ਦਿੱਤਾ ਹੈ। ਪਹਿਲਾ ਪਾਕਿਸਤਾਨੀ ਕ੍ਰਿਕਟਰ ਦੀ ਇੰਸਟਾ ਬਾਇਓ 'ਚ ਸੁਪਰਵੂਮੈਨ ਸਾਨੀਆ ਮਿਰਜ਼ਾ ਦਾ ਪਤੀ ਲਿਖਿਆ ਸੀ। ਪਰ ਹੁਣ ਬਾਇਓ ਨੂੰ ਮਲਿਕ ਨੇ ਬਦਲ ਦਿੱਤਾ ਹੈ। ਉਸਨੇ ਹੁਣ ਆਪਣੇ ਬਾਇਓ ਤੋਂ ਇਹ ਹਟਾ ਦਿੱਤਾ ਹੈ ਕਿ ਉਹ ਸਾਨੀਆ ਮਿਰਜ਼ਾ ਦੇ ਪਤੀ ਹਨ। ਹਾਲਾਂਕਿ ਕਈ ਮੀਡੀਆ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਤਲਾਕ ਹੋ ਗਿਆ ਹੈ। ਪਰ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਸ਼ੋਏਬ ਅਤੇ ਸਾਨੀਆ ਦੀ ਤਰਫੋਂ ਇਸ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਖਬਰਾਂ 'ਚ ਕਿਹਾ ਜਾ ਰਿਹਾ ਸੀ ਕਿ ਸ਼ੋਏਬ ਮਲਿਕ ਨੇ ਸਾਨੀਆ ਮਿਰਜ਼ਾ ਨੂੰ ਧੋਖਾ ਦਿੱਤਾ ਹੈ। ਮਲਿਕ ਦਾ ਪਾਕਿਸਤਾਨੀ ਅਦਾਕਾਰਾ ਆਇਸ਼ਾ ਉਮਰ ਨਾਲ ਅਫੇਅਰ ਚੱਲ ਰਿਹਾ ਹੈ। ਸ਼ੋਏਬ ਅਤੇ ਆਇਸ਼ਾ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਵਾਇਰਲ ਤਸਵੀਰਾਂ ਨੂੰ ਲੈ ਕੇ ਅਭਿਨੇਤਰੀ ਆਇਸ਼ਾ ਨੇ ਕਿਹਾ ਸੀ ਕਿ ਇਹ ਇਕ ਇਸ਼ਤਿਹਾਰ ਲਈ ਤਸਵੀਰਾਂ ਸਨ। ਦੱਸ ਦੇਈਏ ਕਿ ਸਾਨੀਆ ਅਤੇ ਸ਼ੋਏਬ ਮਲਿਕ ਦਾ ਵਿਆਹ 2010 ਵਿੱਚ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਦੋਵਾਂ ਨੇ ਕਰੀਬ 5 ਮਹੀਨੇ ਇਕ-ਦੂਜੇ ਨੂੰ ਡੇਟ ਕੀਤਾ ਸੀ। ਵਿਆਹ ਦੇ ਲੰਬੇ ਸਮੇਂ ਬਾਅਦ 30 ਅਕਤੂਬਰ 2018 ਨੂੰ ਸ਼ੋਏਬ ਅਤੇ ਸਾਨੀਆ ਬੇਟੇ ਇਜ਼ਹਾਨ ਦੇ ਮਾਤਾ-ਪਿਤਾ ਬਣੇ।