ਆਯੁਰਵੇਦ 'ਚ ਆਂਵਲੇ ਨੂੰ ਵਰਦਾਨ ਮੰਨਿਆ ਗਿਆ ਹੈ। ਇਸ ਦੇ ਬਾਵਜੂਦ ਕੁਝ ਲੋਕਾਂ ਨੂੰ ਆਂਵਲੇ ਦਾ ਸੇਵਨ ਕਰਨ ਦੀ ਮਨਾਹੀ ਹੈ। ਐਸੀਡਿਟੀ ਦੀ ਸਮੱਸਿਆ ਹੈ, ਤਾਂ ਆਂਵਲੇ ਦੇ ਸੇਵਨ ਤੋਂ ਪਰਹੇਜ਼ ਕਰੋ। ਜਿਨ੍ਹਾਂ ਨੇ ਹਾਲ ਹੀ ਸਰਜਰੀ ਕਰਵਾਈ ਹੈ, ਉਨ੍ਹਾਂ ਨੂੰ ਵੀ ਆਂਵਲੇ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਬਲੱਡ ਸ਼ੂਗਰ ਦੇ ਮਰੀਜ਼ ਨੂੰ ਆਂਵਲੇ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਫਾਈਬਰ ਨਾਲ ਭਰਪੂਰ ਹੋਣ ਕਾਰਨ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਹਾਈਪਰਟੈਨਸ਼ਨ ਅਤੇ ਕਿਡਨੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਆਂਵਲੇ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।