ਖਜੂਰ ਨੂੰ ਉਂਝ ਤਾਂ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ, ਪਰ ਜੇਕਰ ਤੁਸੀਂ ਇਕ ਦਿਨ ’ਚ 5 ਤੋਂ ਵੱਧ ਖਜੂਰਾਂ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦੇ ਹਨ।



ਆਯੁਰਵੇਦਾਚਾਰੀਆ ਅਨੁਸਾਰ ਜ਼ਿਆਦਾ ਖਜੂਰਾਂ ਖਾਣ ਨਾਲ ਸਿਹਤ ਨੂੰ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ। ਆਓ ਜਾਣੀਏ ਨੁਕਸਾਨ



ਲੰਬੇ ਸਮੇਂ ਤੱਕ ਖਰਾਬ ਨਾ ਹੋਣ, ਇਸ ਲਈ ਇਨ੍ਹਾਂ ’ਚ ਸਲਫਾਈਟ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਪੇਟ ਸਬੰਧੀ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।



ਜ਼ਿਆਦਾ ਖਜ਼ੂਰ ਖਾਣ ਨਾਲ ਸਰੀਰ ’ਚ ਪੋਟਾਸ਼ੀਅਮ ਦਾ ਪੱਧਰ ਵਧ ਜਾਂਦਾ ਹੈ। ਇਸ ਨਾਲ ਉਲਟੀ ਆਉਣਾ, ਬੇਹੋਸ਼ੀ, ਮਾਸਪੇਸ਼ੀਆਂ ’ਚ ਕਮਜ਼ੋਰੀ ਅਤੇ ਜਕੜਨ ਦੀ ਸਮੱਸਿਆ ਹੋ ਜਾਂਦੀ ਹੈ।



ਇਸ ਨੂੰ ਵੱਧ ਖਾਣ ਨਾਲ ਵਜ਼ਨ ਤੇਜ਼ੀ ਨਾਲ ਵਧਦਾ ਹੈ।



ਖਜੂਰ ਜ਼ਿਆਦਾ ਮਾਤਰਾ ’ਚ ਖਾਣ ਨਾਲ ਨਾ ਸਿਰਫ ਡਾਇਬਿਟੀਜ਼ ਦੀ ਸਮੱਸਿਆ ਹੋ ਸਕਦੀ ਹੈ ਬਲਕਿ ਬੀਪੀ ਵੀ ਵਧ ਸਕਦਾ ਹੈ।



ਖਜੂਰ ਐਲਰਜੀ ਦਾ ਕਾਰਣ ਬਣਦੀ ਹੈ ਅਤੇ ਐਲਰਜੀ ਅਸਥਮਾ ਨੂੰ ਸੱਦਾ ਦੇ ਸਕਦੀ ਹੈ।



ਛੋਟੇ ਬੱਚਿਆਂ ਲਈ ਨੁਕਸਾਨਦਾਇਕ