ਸਿੱਧੂ ਮੂਸੇਵਾਲਾ ਭਾਵੇਂ ਦੁਨੀਆ 'ਚ ਨਹੀਂ ਰਿਹਾ, ਪਰ ਉਹ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਚ ਸਦੀਆਂ ਤੱਕ ਜ਼ਿੰਦਾ ਰਹਿਣ ਵਾਲਾ ਹੈ।



ਇਸ ਦਾ ਸਬੂਤ ਹੈ ਹਾਲ ਹੀ 'ਚ ਮੂਸੇਵਾਲਾ ਦੇ ਨਾਂ ਹੋਇਆ ਇੱਕ ਹੋਰ ਰਿਕਾਰਡ।



'ਹਿਪ ਹੌਪ ਬਾਏ ਦਿ ਨੰਬਰਸ' ਦੇ ਟਵਿਟਰ ਹੈਂਡਲ ਨੇ ਹਾਲ ਹੀ 'ਚ ਇਕ ਟਵੀਟ ਸਾਂਝਾ ਕੀਤਾ ਹੈ।



ਇਸ ਟਵੀਟ 'ਚ Highest Streamed Rappers In 2022 ਦੀ ਲਿਸਟ ਸਾਂਝੀ ਕੀਤੀ ਗਈ ਹੈ।



ਟਾਪ 10 ਰੈਪਰਸ ਦੀ ਇਸ ਲਿਸਟ 'ਚ ਦੁਨੀਆ ਭਰ ਤੋਂ ਵੱਡੇ-ਵੱਡੇ ਰੈਪਰਸ ਦੇ ਨਾਂ ਹਨ।



ਮਾਣ ਵਾਲੀ ਗੱਲ ਇਹ ਹੈ ਕਿ ਸਿੱਧੂ ਮੂਸੇ ਵਾਲਾ ਨੇ ਇਸ ਲਿਸਟ 'ਚ 5ਵਾਂ ਸਥਾਨ ਹਾਸਲ ਕੀਤਾ ਹੈ।



ਸਿੱਧੂ ਨੇ ਇਸ ਲਿਸਟ 'ਚ ਡਰੇਕ ਵਰਗੇ ਰੈਪਰ ਨੂੰ ਪਛਾੜ ਦਿੱਤਾ ਹੈ।



ਡਰੇਕ ਦਾ ਇਸ ਲਿਸਟ 'ਚ 9ਵਾਂ ਸਥਾਨ ਹੈ।



ਇਸ ਪੋਸਟ ਨੂੰ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਗਿਆ ਹੈ।



ਪੋਸਟ ਨਾਲ ਲਿਖਿਆ ਹੈ, ''ਲੌਂਗ ਲਿਵ ਰਹਿਣਾ ਜੱਟ ਦਿਲਾਂ ਵਿਚ ਨੀ।''