ਅਜਿਹੇ 'ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਆਈਡੀ ਜਿਵੇਂ ਕਿ ਆਧਾਰ ਕਾਰਡ ਨਾਲ ਕਿੰਨੇ ਸਿਮ ਐਕਟਿਵ ਹਨ। ਇਸ ਲਈ ਤੁਹਾਨੂੰ ਕਿਸੇ ਵੈੱਬਸਾਈਟ 'ਤੇ ਜਾ ਕੇ ਜਾਂਚ ਕਰਨੀ ਹੋਵੇਗੀ।
ਇਸ ਤੋਂ ਬਾਅਦ, ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਤੁਹਾਡੇ ਆਧਾਰ 'ਤੇ ਕਿਸੇ ਹੋਰ ਵਿਅਕਤੀ ਨੇ ਸਿਮ ਜਾਰੀ ਨਹੀਂ ਕੀਤਾ ਹੈ।
ਇਸ ਦੀ ਜਾਂਚ ਕਰਨ ਲਈ ਤੁਸੀਂ ਸਰਕਾਰੀ ਵੈੱਬਸਾਈਟ https://tafcop.dgtelecom.gov.in/ 'ਤੇ ਜਾਓ। ਇਸ ਤੋਂ ਬਾਅਦ ਤੁਹਾਨੂੰ ਆਪਣਾ ਮੋਬਾਈਲ ਨੰਬਰ ਐਂਟਰ ਕਰਨਾ ਹੋਵੇਗਾ।