Babbu Maan Chandigarh Carnival Show: ਚੰਡੀਗੜ੍ਹ 'ਚ ਚੱਲ ਰਹੇ ਤਿੰਨ ਰੋਜ਼ਾ ਕਾਰਨੀਵਲ ਫੈਸਟੀਵਲ ਦਾ ਅੱਜ ਆਖਰੀ ਦਿਨ ਹੈ।



ਅੱਜ ਸ਼ਾਮ ਦੇ ਪ੍ਰੋਗਰਾਮ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਪਰਫਾਰਮ ਕਰਨਗੇ। ਦਿਨ ਭਰ ਸੈਲਾਨੀ ਇੱਥੇ ਲਗਾਏ ਗਏ ਵੱਖ-ਵੱਖ ਸਟਾਲਾਂ ਤੇ ਬੱਚਿਆਂ ਦੀਆਂ ਖੇਡਾਂ ਦਾ ਆਨੰਦ ਲੈਣਗੇ।



ਕਾਰਨੀਵਾਲ ਦੀ ਸ਼ੁਰੂਆਤ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਕੀਤੀ ਸੀ।



ਇਹ ਕਾਰਨੀਵਲ ਸੈਕਟਰ-10 ਸਥਿਤ ਲੇਜ਼ਰ ਵੈਲੀ ਵਿਖੇ ਕਰਵਾਇਆ ਜਾ ਰਿਹਾ ਹੈ।



ਇਸ ਦੌਰਾਨ ਕਈ ਰਾਜਾਂ ਦੇ ਕਲਾਕਾਰਾਂ ਵੱਲੋਂ ਪੇਸ਼ਕਾਰੀ ਵੀ ਕੀਤੀ ਜਾ ਰਹੀ ਹੈ।



ਪਹਿਲੇ ਦਿਨ ਪੰਜਾਬ, ਹਰਿਆਣਾ, ਮਹਾਰਾਸ਼ਟਰ, ਰਾਜਸਥਾਨ ਤੇ ਹੋਰ ਰਾਜਾਂ ਤੋਂ ਕਲਾਕਾਰ ਪਹੁੰਚੇ ਸੀ। ਉਨ੍ਹਾਂ ਨੇ ਆਪਣੇ ਰਵਾਇਤੀ ਪਹਿਰਾਵੇ ਵਿੱਚ ਪ੍ਰਦਰਸ਼ਨ ਕੀਤਾ ਸੀ।



ਗਾਇਕ ਕੈਲਾਸ਼ ਖੇਰ ਸ਼ਨੀਵਾਰ ਨੂੰ ਕਾਰਨੀਵਲ ਫੈਸਟੀਵਲ 'ਚ ਆਪਣੇ ਬੈਂਡ ਕੈਲਾਸ਼ ਨਾਲ ਪਰਫਾਰਮ ਕਰਨ ਪਹੁੰਚੇ।



ਕੈਲਾਸ਼ ਖੇਰ ਜਦੋਂ ਸਟੇਜ 'ਤੇ ਆਏ ਤਾਂ ਲੋਕਾਂ ਨੇ ਮੋਬਾਈਲਾਂ ਦੀ ਰੌਸ਼ਨੀ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਹ ਫੈਸਟੀਵਲ ਸੈਰ ਸਪਾਟਾ ਵਿਭਾਗ ਵੱਲੋਂ ਚੰਡੀਗੜ੍ਹ ਵਿੱਚ ਕਰਵਾਇਆ ਜਾ ਰਿਹਾ ਹੈ।



ਚੰਡੀਗੜ੍ਹ ਦਾ ਸੈਰ ਸਪਾਟਾ ਵਿਭਾਗ ਹਰ ਸਾਲ ਕਾਰਨੀਵਲ ਦਾ ਆਯੋਜਨ ਕਰਦਾ ਹੈ। ਇਸ ਲਈ ਸੈਰ ਸਪਾਟਾ ਵਿਭਾਗ ਦੇ ਨਾਲ-ਨਾਲ ਹੋਰ ਵਿਭਾਗ ਵੀ ਤਿਆਰੀਆਂ ਕਰਦੇ ਹਨ।



ਇਸ ਸਬੰਧੀ ਚੰਡੀਗੜ੍ਹ ਪੁਲਿਸ ਵੱਲੋਂ ਲੋਕਾਂ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਨੇ ਆਉਣ ਵਾਲੇ ਸੈਲਾਨੀਆਂ ਦੇ ਵਾਹਨਾਂ ਦੀ ਟ੍ਰੈਫਿਕ ਯੋਜਨਾ ਤੇ ਪਾਰਕਿੰਗ ਵਰਗੇ ਪ੍ਰਬੰਧ ਵੀ ਕੀਤੇ ਹਨ।