Jyoti Nooran Shared Romantic Post With Usman Noor: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣੀ ਗਾਇਕੀ ਦੇ ਚੱਲਦੇ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਉਸਦੀ ਗਾਇਕੀ ਦਾ ਜਾਦੂ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਦਰਸ਼ਕਾਂ ਦੇ ਸਿਰ ਚੜ੍ਹ ਬੋਲਦਾ ਹੈ। ਖਾਸ ਗੱਲ ਇਹ ਹੈ ਕਿ ਜੋਤੀ ਨੂਰਾਂ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਸੰਗੀਤ ਜਗਤ ਵਿੱਚ ਵੀ ਐਕਟਿਵ ਹੈ। ਇਸ ਤੋਂ ਇਲਾਵਾ ਉਹ ਤਮਿਲ ਭਾਸ਼ਾ ਵਿੱਚ ਵੀ ਗੀਤ ਗਾ ਚੁੱਕੀ ਹੈ। ਆਪਣੀ ਗਾਇਕੀ ਦੇ ਚੱਲਦੇ ਉਹ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੀ ਹੈ। ਇਸ ਵਿਚਾਲੇ ਜੋਤੀ ਨੂਰਾਂ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਰੋਮਾਂਟਿਕ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਉਸਮਾਨ ਨੂਰ ਨਾਲ ਉਸਦੇ ਰੋਮਾਂਟਿਕ ਅੰਦਾਜ਼ ਨੇ ਸਭ ਦਾ ਧਿਆਨ ਖਿੱਚਿਆ। ਇਸ ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿਵੇਂ ਦੋਵੇਂ ਇੱਕ ਦੂਜੇ ਨਾਲ ਜੱਫੀ ਪਾਉਂਦੇ ਹੋਏ ਵੀ ਵਿਖਾਈ ਦੇ ਰਹੇ ਹਨ। ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਬੇਸਟ ਕਪਲ... ਹਾਲਾਂਕਿ ਹੋਰ ਪ੍ਰਸ਼ੰਸਕ ਵੀ ਇਸ ਜੋੜੇ ਨੂੰ ਬੇਹੱਦ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਪਤਨੀ ਕੁਨਾਲ ਪਾਸੀ ਤੋਂ ਵੱਖ ਹੋ ਜੋਤੀ ਨੂਰਾਂ ਉਸਮਾਨ ਨੂਰ ਨਾਲ ਖਾਸ ਸਮਾਂ ਬਤੀਤ ਕਰ ਰਹੀ ਹੈ। ਉਸ ਵੱਲੋਂ ਉਸਮਾਨ ਨਾਲ ਕਈ ਵਾਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਜਾਂਦੇ ਹਨ। ਜਿਨ੍ਹਾਂ ਨੂੰ ਕੁਝ ਪ੍ਰਸ਼ੰਸਕਾਂ ਵੱਲ਼ੋਂ ਪਸੰਦ ਕੀਤਾ ਜਾਂਦਾ ਹੈ ਅਤੇ ਕਈ ਇਨ੍ਹਾਂ ਨੂੰ ਟ੍ਰੋਲ ਕਰਦੇ ਹਨ। ਫਿਲਹਾਲ ਗਾਇਕਾ ਨੇ ਆਪਣੀ ਲਵ ਲਾਈਵ ਬਾਰੇ ਖੁਲਾਸਾ ਕਰ ਦਿੱਤਾ ਹੈ। ਹਾਲਾਂਕਿ ਪਹਿਲਾਂ ਇਸ ਉੱਪਰ ਕਿਆਸ ਹੀ ਲਗਾਏ ਜਾ ਰਹੇ ਸੀ, ਜੋ ਕਿ ਹੁਣ ਸੱਚ ਹੋ ਗਏ ਹਨ। ਦੱਸ ਦੇਈਏ ਕਿ ਦੋਵਾਂ ਨੂੰ ਕਈ ਸਟੇਜ ਸ਼ੋਅਜ ਦੌਰਾਨ ਅਤੇ ਕਈ ਵਾਰ ਪਬਲਿਕ ਪਲੇਸ ਵਿੱਚ ਵੀ ਇਕੱਠੇ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਹੁਣ ਗਾਇਕਾ ਉਸਮਾਨ ਨਾਲ ਇੰਸਟਾਗ੍ਰਾਮ ਅਕਾਊਂਟ ਉੱਪਰ ਤਸਵੀਰਾਂ ਵੀ ਸ਼ੇਅਰ ਕਰਨ ਲੱਗ ਗਈ ਹੈ।