ਸੌਣ ਵੇਲੇ ਘੁਰਾੜੇ ਮਾਰਨ ਦੀ ਸਮੱਸਿਆ ਕਾਫ਼ੀ ਆਮ ਹੈ।



ਪਰਿਵਾਰ ਦੇ ਕਿਸੇ ਨਾ ਕਿਸੇ ਜੀਅ ਨੂੰ ਇਹ ਸਮੱਸਿਆ ਹੁੰਦੀ ਹੀ ਹੈ। ਇਸ ਲਈ ਘੁਰਾੜੇ ਮਾਰਨ ਵਾਲੇ ਮੈਂਬਰ ਦੇ ਨੇੜੇ ਸੌਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ।



ਬੇਸ਼ੱਕ ਇਸ ਨੂੰ ਆਮ ਤੌਰ ਉੱਪਰ ਬੜੇ ਹਲਕੇ ਵਿੱਚ ਲੈਂਦੇ ਹਾਂ ਤੇ ਗੰਭੀਰ ਸਮੱਸਿਆ ਨਹੀਂ ਸਮਝਦੇ ਪਰ ਇਹ ਖਤਰਨਾਕ ਸਾਬਤ ਹੋ ਸਕਦਾ ਹੈ।



NCBI ਦੇ ਅਨੁਸਾਰ, ਘੁਰਾੜਿਆਂ ਕਾਰਨ ਸਟ੍ਰੋਕ ਦਾ ਖ਼ਤਰਾ 46 ਪ੍ਰਤੀਸ਼ਤ ਵੱਧ ਜਾਂਦਾ ਹੈ। ਇਹ ਧਮਣੀ ਨੂੰ ਨੁਕਸਾਨ ਹੋਣ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਲਈ ਸਮੇਂ ਸਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।



ਸਿਹਤ ਮਾਹਿਰਾਂ ਅਨੁਸਾਰ ਸਲੀਪ ਐਪਨੀਆ ਕਾਰਨ ਵੀ ਘੁਰਾੜਿਆਂ ਦੀ ਸਮੱਸਿਆ ਹੋ ਸਕਦੀ ਹੈ।



ਜੋ ਆ ਲੋਕਾਂ ਦੇ ਮੁਕਾਬਲੇ ਜ਼ਿਆਦਾ ਘੁਰਾੜੇ ਮਾਰਦੇ ਹਨ, ਉਨ੍ਹਾਂ ਵਿੱਚ ਦਿਲ ਦੇ ਦੌਰੇ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਜ਼ਿਆਦਾ ਹੁੰਦਾ ਹੈ।



ਘੁਰਾੜਿਆਂ ਕਾਰਨ ਰਾਤ ਨੂੰ ਦੋ ਜਾਂ ਵੱਧ ਵਾਰ ਜਾਗ ਕੇ ਬਾਥਰੂਮ ਜਾਣਾ ਪੈਂਦਾ ਹੈ। ਇਸ ਨੂੰ ਨੋਕਟੂਰੀਆ ਕਿਹਾ ਜਾਂਦਾ ਹੈ।



ਖੋਜ ਅਨੁਸਾਰ, ਜੇਕਰ 55 ਸਾਲ ਤੋਂ ਵੱਧ ਉਮਰ ਦੇ ਪੁਰਸ਼ ਅਕਸਰ ਪਿਸ਼ਾਬ ਕਰਨ ਲਈ ਜਾਗਦੇ ਹਨ, ਤਾਂ ਇਹ ਬੇਨਾਇਨ ਪ੍ਰੋਸਟੇਟਿਕ ਹਾਈਪਰਪਲਸੀਆ ਤੇ ਅਬਸਟਰਕਟਿਵ ਸਲੀਪ ਐਪਨੀਆ ਦੇ ਕਾਰਨ ਹੋ ਸਕਦਾ ਹੈ।



ਵੈਬਮੇਡ ਦੇ ਅਨੁਸਾਰ, ਜੋ ਲੋਕ ਸੌਣ ਵੇਲੇ ਜ਼ਿਆਦਾ ਘੁਰਾੜੇ ਮਾਰਦੇ ਹਨ, ਉਨ੍ਹਾਂ ਨੂੰ ਸਾਹ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੀ ਜ਼ਿਆਦਾ ਹੁੰਦਾ ਹੈ। ਇਸੇ ਲਈ ਜੇਕਰ ਘੁਰਾੜੇ ਮਾਰਨ ਦੀ ਸਮੱਸਿਆ ਹੋਵੇ ਤਾਂ ਤੁਰੰਤ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।



ਯੇਲ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਰੋਜ਼ਾਨਾ ਜ਼ਿਆਦਾ ਘੁਰਾੜੇ ਮਾਰਦੇ ਹਨ, ਉਨ੍ਹਾਂ ਵਿੱਚ ਸ਼ੂਗਰ ਹੋਣ ਦਾ ਖ਼ਤਰਾ 50 ਪ੍ਰਤੀਸ਼ਤ ਵੱਧ ਹੁੰਦਾ ਹੈ।



ਸਲੀਪ ਐਪਨੀਆ ਟਾਈਪ 2 ਡਾਇਬਟੀਜ਼ ਨਾਲ ਜੁੜਿਆ ਹੋਇਆ ਹੈ। ਘੁਰਾੜੇ ਮਾਰਨਾ ਸ਼ੂਗਰ ਦਾ ਕਾਰਨ ਬਣ ਸਕਦਾ ਹੈ।