ਸੋਹਾ ਅਲੀ ਖਾਨ ਦਾ ਜਨਮ 4 ਅਕਤੂਬਰ 1978 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਮਨਸੂਰ ਅਲੀ ਖਾਨ ਪਟੌਦੀ ਸੀ। ਉਸ ਦੀ ਮਾਂ ਦਾ ਨਾਂ ਸ਼ਰਮੀਲਾ ਟੈਗੋਰ ਹੈ, ਜੋ ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਸੀ। ਸੋਹਾ ਅਲੀ ਖਾਨ ਸੈਫ ਅਲੀ ਖਾਨ ਦੀ ਛੋਟੀ ਭੈਣ ਹੈ ਸੋਹਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2004 ਤੋਂ ਫਿਲਮ ਦਿਲ ਮਾਂਗੇ ਮੋਰ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰੰਗ ਦੇ ਬਸੰਤੀ, ਬੰਗਾਲੀ ਫਿਲਮ ਰੰਗ ਦੇ ਮਹਿਲ ਵਰਗੀਆਂ ਫਿਲਮਾਂ ਕੀਤੀਆਂ। ਸੋਹਾ ਅਲੀ ਖਾਨ ਦਾ ਵਿਆਹ ਸਾਲ 2015 ਵਿੱਚ ਅਦਾਕਾਰ ਕੁਣਾਲ ਖੇਮੂ ਨਾਲ ਹੋਇਆ ਸੀ। ਸੋਹਾ ਅਲੀ ਖਾਨ ਦੀ ਇੱਕ ਬੇਟੀ ਵੀ ਹੈ