ਸੋਨਾਕਸ਼ੀ ਸਿਨਹਾ ਨੇ ਫਲੋਰਲ ਡਰੈੱਸ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦਾ ਸਟਾਈਲ ਤੇ ਗਲੈਮਰ ਦੇਖਣ ਨੂੰ ਮਿਲ ਰਿਹਾ ਹੈ ਸੋਨਾਕਸ਼ੀ ਆਪਣੀ ਐਕਟਿੰਗ ਦੇ ਨਾਲ ਆਪਣੇ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਉਹ ਹਰ ਰੋਜ਼ ਆਪਣੇ ਫੈਨਜ਼ ਨਾਲ ਆਪਣੇ ਨਵੇਂ ਫੋਟੋਸ਼ੂਟ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਦੋ ਵੱਖ-ਵੱਖ ਤਰ੍ਹਾਂ ਦੀਆਂ ਫਲੋਰਲ ਡਰੈੱਸਾਂ 'ਚ ਨਜ਼ਰ ਆ ਰਹੀ ਹੈ ਕੁਝ ਤਸਵੀਰਾਂ 'ਚ ਉਸ ਨੇ ਮਲਟੀਕਲਰਡ ਫਲੋਰਲ ਕ੍ਰੌਪ ਟਾਪ ਦੇ ਨਾਲ ਮੈਚਿੰਗ ਸਕਰਟ ਪਹਿਨੀ ਹੋਈ ਹੈ ਇਸ ਦੇ ਨਾਲ ਹੀ ਕੁਝ ਤਸਵੀਰਾਂ 'ਚ ਉਸ ਨੇ ਮਲਟੀਕਲਰਡ ਫਲੋਰਲ ਗਾਊਨ ਪਾਇਆ ਹੋਇਆ ਹੈ ਇਨ੍ਹਾਂ ਪਹਿਰਾਵੇ ਦੇ ਨਾਲ ਅਭਿਨੇਤਰੀ ਨੇ ਵਿਲੱਖਣ ਸਟਾਈਲ ਐਕਸੈਸਰੀਜ਼ ਵੀ ਪਹਿਨੀਆਂ ਹਨ ਹਰ ਤਸਵੀਰ 'ਚ ਅਭਿਨੇਤਰੀ ਵੱਖ-ਵੱਖ ਪੋਜ਼ ਦਿੰਦੇ ਹੋਏ ਆਪਣਾ ਗਲੈਮਰਸ ਅੰਦਾਜ਼ ਦਿਖਾ ਰਹੀ ਹੈ