ਅਦਾਕਾਰਾ ਸੋਨਾਲੀ ਬੇਂਦਰੇ ਸਿਲਕ ਸਾੜ੍ਹੀ 'ਚ ਮਰਾਠੀ ਲੁੱਕ 'ਚ ਨਜ਼ਰ ਆਈ ਫੈਨਜ਼ ਅਦਾਕਾਰਾ ਸੋਨਾਲੀ ਬੇਂਦਰੇ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਸਿਲਵਰ ਜ਼ਰੀ ਵਰਕ ਵਾਲੀ ਇਸ ਸਿਲਕ ਸਾੜ੍ਹੀ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਦਾਕਾਰਾ ਨੇ ਸਾੜੀ ਦੇ ਨਾਲ ਮਰਾਠੀ ਸਟਾਈਲ ਵਿੱਚ ਗਹਿਣੇ ਪਾਏ ਹੋਏ ਹਨ ਨੇਚੁਰਲ ਮੇਕਅਪ ਦੇ ਨਾਲ ਨੱਕ ਵਿੱਚ ਨੋਜ਼ਪਿਨ ਅਭਿਨੇਤਰੀ ਨੂੰ ਮਹਾਰਾਸ਼ਟਰੀ ਲੁੱਕ ਦੇ ਰਹੀ ਹੈ ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ ਜੋ ਉਸ ਦੀ ਦਿੱਖ ਨੂੰ ਚਾਰ ਚੰਨ ਲਗਾ ਰਿਹਾ ਹੈ ਪ੍ਰਸ਼ੰਸਕ ਸੋਨਾਲੀ ਦੀ ਪੋਸਟਾਂ 'ਤੇ ਲਾਈਕ ਤੇ ਕਮੈਂਟ ਕਰਕੇ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ