ਪੰਜਾਬੀ ਅਦਾਕਾਰਾ ਤੇ ਮਾਡਲ ਸੋਨਮ ਬਾਜਵਾ ਦੀ ਫ਼ਿਲਮ ਜਿੰਦ ਮਾਹੀ 5 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ
ਇਸ ਦੌਰਾਨ ਸੋਨਮ ਬਾਜਵਾ ਜ਼ੋਰ ਸ਼ੋਰ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਦੀ ਨਜ਼ਰ ਆ ਰਹੀ ਹੈ
ਪ੍ਰਮੋਸ਼ਨ ਦੌਰਾਨ ਸੋਨਮ ਬਾਜਵਾ ਦਾ ਬੋਲਡ ਲੁੱਕ ਕਾਫ਼ੀ ਚਰਚਾ `ਚ ਹੈ।
ਵੈਸਟਰਨ ਹੋਵੇ ਜਾਂ ਐਥਨਿਕ ਸੋਨਮ ਬਾਜਵਾ ਹਰ ਪਹਿਰਾਵੇ `ਚ ਖੂਬਸੂਰਤ ਲਗਦੀ ਹੈ
ਅਦਾਕਾਰਾ ਉਨ੍ਹਾਂ ਫਿਲਮੀ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਹਮੇਸ਼ਾ ਐਕਟਿਵ ਰਹਿੰਦੀ ਹੈ
ਉਹ ਆਪਣੀਆਂ ਖੂਬਸੂਰਤ ਸਾਦਗੀ ਅਤੇ ਹੌਟ ਅੰਦਾਜ਼ ਵਾਲੀਆਂ ਤਸਵੀਰਾਂ ਹਮੇਸ਼ਾ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ
ਹਰ ਤਸਵੀਰ `ਚ ਸੋਨਮ ਦਾ ਕਾਤਲਾਨਾ ਅੰਦਾਜ਼ ਦੇਖਣ ਨੂੰ ਮਿਲਦਾ, ਫ਼ੈਨਜ਼ ਉਨ੍ਹਾਂ ਦੇ ਇਸ ਅੰਦਾਜ਼ ਦੇ ਕਾਇਲ ਹਨ
ਸੋਨਮ ਬਾਜਵਾ ਦੀ ਫ਼ਿਲਮ ਜਿੰਦ ਮਾਹੀ 5 ਅਗਸਤ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।
ਇਹ ਫ਼ਿਲਮ ਰੋਮਾਂਟਿਕ ਕਾਮੇਡੀ ਹੈ, ਜਿਸ 'ਚ ਸੋਨਮ ਬਾਜਵਾ, ਅਜੇ ਸਰਕਾਰੀਆ ਤੇ ਗੁਰਨਾਮ ਭੁੱਲਰ ਵਿਚਾਲੇ ਲਵ ਟ੍ਰਾਇੰਗਲ ਦੇਖਣ ਨੂੰ ਮਿਲੇਗਾ
ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਰੋਮਾਂਟਿਕ ਗੀਤ ਰਿਲੀਜ਼ ਹੋ ਰਹੇ ਹਨ, ਜੋ ਦਰਸ਼ਕਾਂ ਤੇ ਸਰੋਤਿਆਂ ਦਾ ਦਿਲ ਜਿੱਤ ਰਹੇ ਹਨ