ਭਾਰਤੀ ਕ੍ਰਿਕਟਰ ਸ਼ੁਬਮਨ ਗਿੱਲ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਹੈ।



ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਅਤੇ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਨਾਲ ਸ਼ੁਭਮਨ ਦੇ ਅਫੇਅਰ ਦੀ ਖਬਰ ਵਾਇਰਲ ਹੋ ਗਈ ਹੈ।



ਇਸ ਦੌਰਾਨ ਕੁਝ ਲੋਕਾਂ ਨੇ ਸ਼ੁਭਮਨ ਗਿੱਲ ਦਾ ਨਾਂ ਅਦਾਕਾਰਾ-ਮਾਡਲ ਸੋਨਮ ਬਾਜਵਾ ਨਾਲ ਵੀ ਜੋੜਿਆ।



ਹਾਲਾਂਕਿ ਜਦੋਂ ਸੋਨਮ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਸਾਰਾ ਸੱਚ ਦੱਸ ਦਿੱਤਾ।



ਦਰਅਸਲ, ਇਕ ਯੂਜ਼ਰ ਨੇ ਟਵਿਟਰ 'ਤੇ ਸੋਨਮ ਬਾਜਵਾ ਅਤੇ ਸ਼ੁਭਮਨ ਗਿੱਲ ਦੀ ਇਕ ਫੋਟੋ ਪੋਸਟ ਕੀਤੀ ਹੈ



ਜਿਸ 'ਚ ਦੋਵੇਂ ਇਕ-ਦੂਜੇ ਨਾਲ ਹੱਥ ਮਿਲਾਉਂਦੇ ਹੋਏ ਅਤੇ ਇਕ-ਦੂਜੇ ਨੂੰ ਦੇਖਦੇ ਨਜ਼ਰ ਆ ਰਹੇ ਹਨ



ਇਸ ਦੇ ਕੈਪਸ਼ਨ 'ਚ ਯੂਜ਼ਰ ਨੇ ਲਿਖਿਆ, 'ਗਿੱਲ ਦੇ ਇੱਕ ਤੋਂ ਬਾਅਦ ਇੱਕ ਸੈਂਕੜੇ ਲਗਾਉਣ ਦਾ ਕਾਰਨ'। ਯੂਜ਼ਰਸ ਇਸ ਟਵੀਟ 'ਤੇ ਜਵਾਬ ਦੇ ਰਹੇ ਹਨ।



ਇਕ ਯੂਜ਼ਰ ਨੇ ਲਿਖਿਆ, 'ਇਹ ਸੋਨਮ ਬਾਜਵਾ ਹੀ ਹੈ।' ਇੱਕ ਹੋਰ ਨੇ ਟਿੱਪਣੀ ਕੀਤੀ, 'ਅੱਗ ਲਾ ਦਿੱਤੀ।'



ਹੁਣ ਸੋਨਮ ਬਾਜਵਾ ਨੇ ਇਸ ਟਵੀਟ ਨੂੰ ਦੁਬਾਰਾ ਸ਼ੇਅਰ ਕਰਕੇ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ, 'ਇਹ ਸਾਰੇ ਦਾ ਸਾਰਾ ਝੂਠ ਹੈ।'



ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਕ੍ਰਿਕਟਰ ਸ਼ੁਭਮਨ ਗਿੱਲ ਸੋਨਮ ਬਾਜਵਾ ਦੇ ਟਾਕ ਸ਼ੋਅ 'ਚ ਪਹੁੰਚੇ ਸਨ, ਜਿੱਥੇ ਉਨ੍ਹਾਂ ਨੂੰ ਸਾਰਾ ਅਲੀ ਖਾਨ ਨੂੰ ਡੇਟ ਕਰਨ ਬਾਰੇ ਸਵਾਲ ਪੁੱਛਿਆ ਗਿਆ ਸੀ।