ਸੋਨਮ ਕਪੂਰ ਆਪਣੇ ਸਟਾਈਲਿਸ਼ ਡਰੈਸਿੰਗ ਸੈਂਸ ਕਾਰਨ ਸੋਸ਼ਲ ਮੀਡੀਆ 'ਤੇ ਮਸ਼ਹੂਰ ਰਹਿੰਦੀ ਹੈ ਅਦਾਕਾਰਾ ਇੰਸਟਾਗ੍ਰਾਮ 'ਤੇ ਆਪਣੇ ਫੋਟੋਸ਼ੂਟ ਨਾਲ ਹਰ ਵਾਰ ਹਲਚਲ ਮਚਾ ਦਿੰਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਉਸ ਦੀ ਕਾਤਲ ਖੂਬਸੂਰਤੀ ਨੂੰ ਦੇਖ ਕੇ ਲੋਕਾਂ ਲਈ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੋ ਗਈਆਂ ਹਨ ਸੋਨਮ ਬਹੁਤ ਸਟਾਈਲਿਸ਼ ਹੈ ਤੇ ਉਹ ਹਰ ਲੁੱਕ 'ਚ ਬੇਮਿਸਾਲ ਨਜ਼ਰ ਆਉਂਦੀ ਹੈ ਸੋਨਮ ਕਪੂਰ ਲਾਈਟ ਪਿੰਕ ਕਲਰ ਦੀ ਫਲੋਰਲ ਪ੍ਰਿੰਟਿਡ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਸੋਨਮ ਕਪੂਰ ਨੇ ਇਸ ਸਾੜ੍ਹੀ ਨੂੰ ਗੋਲਡਨ ਬਲਾਊਜ਼ ਨਾਲ ਟੀਮਅੱਪ ਕੀਤਾ ਸੀ ਸੋਨਮ ਕਪੂਰ ਨੇ ਆਪਣੇ ਇਸ ਲੁੱਕ ਨੂੰ ਹੀਰੇ ਦੇ ਹਾਰ, ਰਿੰਗਸ, ਈਅਰਰਿੰਗਸ ਨਾਲ ਐਕਸੈਸਰਾਈਜ਼ ਕੀਤਾ ਇਨ੍ਹਾਂ ਫੋਟੋਆਂ 'ਚ ਸੋਨਮ ਨੇ ਚਿਹਰੇ 'ਤੇ ਇੱਕ ਪਿਆਰੀ ਮੁਸਕਰਾਹਟ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਸੋਨਮ ਨੇ ਸਮੋਕੀ ਮੇਕਅੱਪ ਦੇ ਨਾਲ ਵਾਲਾਂ ਨੂੰ ਖੁੱਲ੍ਹੇ ਛੱਡ ਕੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ