Gautam Gambhir: ਟੀਮ ਇੰਡੀਆ ਅਤੇ ਆਸਟ੍ਰੇਲੀਆ (IND VS AUS) ਵਿਚਕਾਰ ਬਾਰਡਰ ਗਾਵਸਕਰ ਟਰਾਫੀ ਦਾ 2024-25 ਐਡੀਸ਼ਨ ਖੇਡਿਆ ਜਾ ਰਿਹਾ ਹੈ।



ਬਾਰਡਰ ਗਾਵਸਕਰ ਟਰਾਫੀ ਦੇ 2024-25 ਦੇ ਪਹਿਲੇ ਮੈਚ ਵਿੱਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾਇਆ ਹੈ। ਜਿਸ ਤੋਂ ਬਾਅਦ ਟੀਮ ਇੰਡੀਆ ਨੇ ਟੈਸਟ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।



ਇਸ ਦੌਰਾਨ ਮੀਡੀਆ 'ਚ ਖਬਰਾਂ ਆ ਰਹੀਆਂ ਹਨ ਕਿ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਭਾਰਤੀ ਟੀਮ ਛੱਡ ਦਿੱਤੀ ਹੈ।



ਜਿਸ ਤੋਂ ਬਾਅਦ ਹੁਣ ਆਸਟ੍ਰੇਲੀਆ ਦੌਰੇ 'ਤੇ ਭਾਰਤੀ ਕ੍ਰਿਕਟ ਟੀਮ ਲਈ 9 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਮੁੱਖ ਕੋਚ ਦੀ ਗੈਰ-ਮੌਜੂਦਗੀ 'ਚ ਜ਼ਿੰਮੇਵਾਰੀ ਨਿਭਾਉਂਦੇ ਨਜ਼ਰ ਆਉਣਗੇ।



ਜਾਣਕਾਰੀ ਲਈ ਦੱਸ ਦੇਈਏ ਕਿ ਨਿੱਜੀ ਕਾਰਨਾ ਦੇ ਚੱਲਦੇ ਗੌਤਮ ਗੰਭੀਰ ਨੇ ਇਸ ਮੁਕਾਬਲੇ ਤੋਂ ਦੂਰੀ ਬਣਾਈ ਹੈ। ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਪਰਥ ਟੈਸਟ ਮੈਚ ਜਿੱਤਣ 'ਚ ਭਾਰਤੀ ਟੀਮ ਦੀ ਮਦਦ ਕੀਤੀ।



ਇਸ ਦੌਰਾਨ ਖਬਰਾਂ ਆਈਆਂ ਹਨ ਕਿ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਭਾਰਤੀ ਟੀਮ ਨੂੰ ਆਸਟ੍ਰੇਲੀਆ ਛੱਡ ਕੇ ਦੇਸ਼ ਪਰਤ ਗਏ ਹਨ। ਖਬਰਾਂ ਦੀ ਮੰਨੀਏ ਤਾਂ ਗੌਤਮ ਗੰਭੀਰ ਹੁਣ ਐਡੀਲੇਡ ਟੈਸਟ ਮੈਚ ਤੋਂ ਠੀਕ ਪਹਿਲਾਂ ਟੀਮ ਇੰਡੀਆ 'ਚ ਸ਼ਾਮਲ ਹੋ ਸਕਣਗੇ।



ਗੌਤਮ ਗੰਭੀਰ ਦੇ ਕੋਚਿੰਗ ਸਟਾਫ ਦੀ ਗੱਲ ਕਰੀਏ ਤਾਂ ਗੰਭੀਰ ਤੋਂ ਬਾਅਦ ਸਭ ਤੋਂ ਸੀਨੀਅਰ ਅਹੁਦੇ 'ਤੇ ਸਿਰਫ ਅਭਿਸ਼ੇਕ ਨਾਇਰ ਮੌਜੂਦ ਹਨ। ਅਜਿਹੇ 'ਚ ਜਦੋਂ ਤੱਕ ਗੌਤਮ ਗੰਭੀਰ ਆਸਟ੍ਰੇਲੀਆ ਦੌਰੇ 'ਤੇ ਟੀਮ ਇੰਡੀਆ ਦੇ ਨਾਲ ਮੌਜੂਦ ਹਨ।



ਅਭਿਸ਼ੇਕ ਨਾਇਰ ਹੁਣ ਐਡੀਲੇਡ ਟੈਸਟ ਮੈਚ ਲਈ ਟੀਮ ਇੰਡੀਆ ਦੀਆਂ ਤਿਆਰੀਆਂ 'ਚ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਅਹਿਮ ਭੂਮਿਕਾ ਨਿਭਾਉਣਗੇ।



ਅਭਿਸ਼ੇਕ ਨਾਇਰ ਦੀ ਗੱਲ ਕਰੀਏ ਤਾਂ ਫਸਟ ਕਲਾਸ ਕ੍ਰਿਕਟ 'ਚ ਨਾਇਰ ਨੇ 103 ਫਸਟ ਕਲਾਸ ਮੈਚ, 99 ਲਿਸਟ ਏ ਮੈਚ ਅਤੇ 95 ਟੀ-20 ਮੈਚ ਖੇਡੇ ਹਨ।



ਅਭਿਸ਼ੇਕ ਨਾਇਰ ਨੇ ਜਦਕਿ ਲਿਸਟ ਏ 'ਚ 2145 ਦੌੜਾਂ ਅਤੇ ਟੀ-20 ਫਾਰਮੈਟ 'ਚ ਆਪਣੇ ਬੱਲੇ ਨਾਲ 1291 ਦੌੜਾਂ ਬਣਾਈਆਂ ਹਨ। ਇਸ ਦੌਰਾਨ ਨਾਇਰ ਨੇ ਘਰੇਲੂ ਕ੍ਰਿਕਟ 'ਚ 9000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।