ਹੈਕਰ ਸਮਾਰਟਫੋਨ ਨੂੰ ਹੈਕ ਕਰ ਸਕਦੇ ਹਨ ਤੇ ਇਸ ਦੇ ਕੈਮਰੇ ਰਾਹੀਂ ਤੁਹਾਡੀ ਜਾਸੂਸੀ ਕਰ ਸਕਦੇ ਹਨ। ਹੈਕਰਸ ਸਮਾਰਟਫੋਨ ਹੈਕ ਕਰਕੇ ਕੈਮਰੇ ਤੱਕ ਪਹੁੰਚ ਜਾਂਦੇ ਹਨ। ਇਸ ਤੋਂ ਬਾਅਦ, ਉਹ ਸਮਾਰਟਫੋਨ ਦੇ ਕੈਮਰੇ ਰਾਹੀਂ ਤੁਹਾਡੇ ਨਿੱਜੀ ਪਲਾਂ ਨੂੰ ਵੀ ਰਿਕਾਡਰ ਕਰ ਸਕਦੇ ਹਨ। ਕੁਝ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੁਆਰਾ ਤੁਸੀਂ ਆਸਾਨੀ ਨਾਲ ਪਤਾ ਲਾ ਸਕਦੇ ਹੋ ਕਿ ਤੁਹਾਡੇ ਕੈਮਰੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਜਾਂ ਨਹੀਂ? ਆਈਫੋਨ ਤੇ ਨਵੇਂ ਐਂਡ੍ਰਾਇਡ ਸਮਾਰਟਫੋਨਸ 'ਚ ਅਜਿਹੇ ਕਈ ਫੀਚਰਸ ਹਨ ਜਿਨ੍ਹਾਂ ਦੀ ਮਦਦ ਨਾਲ ਆਸਾਨੀ ਨਾਲ ਜਾਣ ਸਕਦੇ ਹੋ ਕਿ ਫੋਨ ਦਾ ਕੈਮਰਾ ਜਾਂ ਮਾਈਕ ਵਰਤਿਆ ਜਾ ਰਿਹਾ ਹੈ ਜਾਂ ਨਹੀਂ। ਜੇ ਤੁਸੀਂ ਅਜਿਹਾ ਸਮਾਰਟਫੋਨ ਵਰਤ ਰਹੇ ਹੋ ਜਿਸ 'ਚ ਐਂਡ੍ਰਾਇਡ 12 ਜਾਂ ਇਸ ਤੋਂ ਉੱਪਰ ਦਾ ਆਪਰੇਟਿੰਗ ਸਿਸਟਮ ਹੈ, ਤਾਂ ਆਸਾਨੀ ਨਾਲ ਪਤਾ ਲਾ ਸਕਦੇ ਹੋ ਕਿ ਫ਼ੋਨ ਦਾ ਮਾਈਕ੍ਰੋਫ਼ੋਨ ਜਾਂ ਕੈਮਰਾ ਕਿਸੇ ਹੋਰ ਦੁਆਰਾ ਐਕਸੈਸ ਕੀਤਾ ਜਾ ਰਿਹਾ ਹੈ ਜਾਂ ਨਹੀਂ। ਜਦੋਂ ਵੀ ਕੋਈ ਐਪ ਤੁਹਾਡੇ ਮਾਈਕ੍ਰੋਫੋਨ ਦੀ ਵਰਤੋਂ ਕਰਦਾ ਹੈ ਤਾਂ ਸੰਤਰੀ ਬਿੰਦੀ ਚਾਲੂ ਹੋ ਜਾਂਦੀ ਹੈ। ਜਦਕਿ ਜੇ ਕੋਈ ਵੀ ਐਪ ਕੈਮਰੇ ਦੀ ਵਰਤੋਂ ਕਰਦਾ ਹੈ ਤਾਂ ਉਸੇ ਥਾਂ 'ਤੇ ਹਰੇ ਰੰਗ ਦੀ ਬਿੰਦੀ ਦਿਖਾਈ ਦਿੰਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਅਜਿਹੀ ਕੋਈ ਐਪ ਨਹੀਂ ਵਰਤ ਰਹੇ ਹੋ ਤੇ ਫਿਰ ਵੀ ਕੋਈ ਹਰੀ ਜਾਂ ਸੰਤਰੀ ਬਿੰਦੀ ਆ ਜਾਂਦੀ ਹੈ, ਤਾਂ ਸਮਝੋ ਕਿ ਤੁਸੀਂ ਹੈਕਿੰਗ ਦਾ ਸ਼ਿਕਾਰ ਹੋ ਗਏ ਹੋ ਤੇ ਤੁਹਾਨੂੰ ਇਸ 'ਤੇ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਹੈ।