Sreesanth-Gambhir Fight: ਲੈਜੇਂਡਸ ਲੀਗ ਕ੍ਰਿਕਟ ਮੈਚ ਦੌਰਾਨ ਗੌਤਮ ਗੰਭੀਰ ਅਤੇ ਸ਼੍ਰੀਸੰਤ ਵਿਚਾਲੇ ਵਿਵਾਦ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਇਸ ਉੱਪਰ ਦੋਵਾਂ ਵੱਲੋਂ ਜ਼ੁਬਾਨੀ ਜੰਗ ਜਾਰੀ ਹੈ। ਹੁਣ ਇਸ ਲੜਾਈ 'ਚ ਸ਼੍ਰੀਸੰਤ ਦੀ ਪਤਨੀ ਭੁਵਨੇਸ਼ਵਰੀ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ। ਆਪਣੇ ਪਤੀ ਸ਼੍ਰੀਸੰਤ ਦਾ ਸਮਰਥਨ ਕਰਦੇ ਹੋਏ ਗੰਭੀਰ ਦੀ ਆਲੋਚਨਾ ਕੀਤੀ ਹੈ। ਦਰਅਸਲ, ਗੰਭੀਰ ਅਤੇ ਸ਼੍ਰੀਸੰਤ ਦੀ ਲੜਾਈ 'ਤੇ ਸਾਬਕਾ ਤੇਜ਼ ਗੇਂਦਬਾਜ਼ ਦੀ ਪਤਨੀ ਭੁਵਨੇਸ਼ਵਰੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ''ਸ਼੍ਰੀ ਤੋਂ ਇਹ ਸੁਣਨਾ ਬਹੁਤ ਹੈਰਾਨ ਕਰਨ ਵਾਲਾ ਹੈ ਕਿ ਇੱਕ ਖਿਡਾਰੀ ਜੋ ਕਈ ਸਾਲਾਂ ਤੋਂ ਭਾਰਤ ਲਈ ਖੇਡਿਆ। ਉਹ ਇਸ ਪੱਧਰ ਤੱਕ ਡਿੱਗ ਸਕਦਾ ਹੈ। ਆਖ਼ਰਕਾਰ, ਪਾਲਣ-ਪੋਸ਼ਣ ਬਹੁਤ ਮਾਇਨੇ ਰੱਖਦਾ ਹੈ ਅਤੇ ਬਾਅਦ ਵਿੱਚ ਇਹ ਮੈਦਾਨ ਵਿੱਚ ਇਸ ਕਿਸਮ ਦਾ ਵਿਵਹਾਰ ਸਾਹਮਣੇ ਆਉਂਦਾ ਹੈ। ਦੱਸ ਦੇਈਏ ਕਿ ਸਾਬਕਾ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਨੇ ਵੀਰਵਾਰ ਨੂੰ ਆਪਣੇ ਸਾਬਕਾ ਵਿਸ਼ਵ ਕੱਪ ਜੇਤੂ ਸਾਥੀ ਗੌਤਮ ਗੰਭੀਰ 'ਤੇ ਵੱਡਾ ਦੋਸ਼ ਲਗਾਇਆ ਹੈ। ਸ਼੍ਰੀਸੰਤ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ ਲਾਈਵ ਆਏ ਅਤੇ ਕਿਹਾ, ਗੌਤਮ ਲਾਈਵ ਟੀਵੀ 'ਤੇ ਮੈਨੂੰ 'ਫਿਕਸਰ ਫਿਕਸਰ' ਕਹਿੰਦੇ ਰਹੇ, ਤੁਸੀਂ ਫਿਕਸਰ ਹੋ। ਮੈਂ ਕਿਹਾ, ਤੁਸੀਂ ਕੀ ਕਹਿ ਰਹੇ ਹੋ। ਮੈਂ ਹੱਸਦਾ ਰਿਹਾ, ਜਦੋਂ ਅੰਪਾਇਰ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਨੇ ਉਨ੍ਹਾਂ ਨਾਲ ਵੀ ਉਸੇ ਭਾਸ਼ਾ ਵਿੱਚ ਗੱਲ ਕੀਤੀ। ਮੈਂ ਕੋਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ 'ਤੇ ਆਪਣੀ ਹੱਸਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੈਪਸ਼ਨ ਦਿੱਤਾ, ''ਮੁਸਕਰਾਓ, ਜਦੋਂ ਦੁਨੀਆ ਸਿਰਫ ਅਟੈਸ਼ਨ ਚਾਹੁੰਦੀ ਹੈ।'' ਇਨ੍ਹਾਂ 7 ਸ਼ਬਦਾਂ 'ਚ ਗੰਭੀਰ ਨੇ ਸਾਫ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕਰਦੇ।