ਟਵਿੱਟਰ 'ਤੇ ਅੱਜ ਤੋਂ ਫ੍ਰੀ ਬਲੂ ਟਿੱਕ ਦਿਖਾਈ ਦੇਣਾ ਬੰਦ ਹੋ ਜਾਵੇਗਾ। ਕੰਪਨੀ ਨੇ ਇਸ ਸਬੰਧੀ ਇੱਕ ਨਵੀਂ ਅਪਡੇਟ ਜਾਰੀ ਕੀਤੀ ਹੈ। ਜੇਕਰ ਤੁਹਾਨੂੰ ਪਹਿਲਾਂ ਟਵਿੱਟਰ 'ਤੇ ਨੀਲਾ ਚੈੱਕਮਾਰਕ ਮੁਫਤ ਮਿਲਿਆ ਸੀ, ਤਾਂ ਅੱਜ ਤੋਂ ਬਾਅਦ ਇਹ Blue Tick ਦਿਖਾਈ ਦੇਣਾ ਬੰਦ ਹੋ ਜਾਵੇਗਾ। ਕੰਪਨੀ ਅੱਜ ਤੋਂ ਸਾਰੇ ਖਾਤਿਆਂ ਤੋਂ ਮੁਫਤ ਬਲੂ ਟਿੱਕ ਹਟਾ ਰਹੀ ਹੈ। ਟਵਿੱਟਰ ਵੈਰੀਫਾਈਡ ਨੇ ਇੱਕ ਤਾਜ਼ਾ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ 20 ਅਪ੍ਰੈਲ ਤੋਂ ਬਾਅਦ ਟਵਿੱਟਰ 'ਤੇ ਬਲੂ ਟਿੱਕ ਰੱਖਣ ਲਈ ਟਵਿੱਟਰ ਬਲੂ ਸਬਸਕ੍ਰਾਈਬ ਲੈਣੀ ਜ਼ਰੂਰੀ ਹੋਵੇਗੀ। ਕੰਪਨੀ ਨੇ ਆਪਣਾ ਐਲਗੋਰਿਦਮ ਬਦਲ ਦਿੱਤਾ ਹੈ ਅਤੇ ਹੁਣ ਹਰ ਕਿਸੇ ਦੇ ਖਾਤੇ ਤੋਂ ਮੁਫਤ ਬਲੂ ਟਿੱਕ ਹਟਾਇਆ ਜਾ ਰਿਹਾ ਹੈ। ਯਾਨੀ ਹੁਣ ਜੇਕਰ ਤੁਸੀਂ ਟਵਿੱਟਰ 'ਤੇ ਬਲੂ ਟਿਕ ਚਾਹੁੰਦੇ ਹੋ, ਤਾਂ ਕੰਪਨੀ ਨੂੰ ਹਰ ਮਹੀਨੇ 650 ਰੁਪਏ (ਵੈੱਬ) ਅਤੇ ਐਂਡਰਾਇਡ ਅਤੇ iOS ਡਿਵਾਈਸਾਂ 'ਤੇ ਇਸਦੀ ਵਰਤੋਂ ਕਰਨ ਲਈ 900 ਰੁਪਏ ਦੇਣੇ ਹੋਣਗੇ। ਟਵਿੱਟਰ ਬਲੂ ਉਪਭੋਗਤਾ ਨੂੰ ਆਮ ਉਪਭੋਗਤਾ ਦੇ ਮੁਕਾਬਲੇ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਇਸ 'ਚ ਟਵੀਟ ਅਨਡੂ, ਐਡਿਟ, ਐਚਡੀ ਵੀਡੀਓ ਅਪਲੋਡ, ਟਵੀਟ ਬੁੱਕਮਾਰਕ, ਟੈਕਸਟ ਸੁਨੇਹਾ ਅਧਾਰਤ 2FA ਆਦਿ ਸ਼ਾਮਲ ਹਨ। ਟਵਿੱਟਰ ਬਲੂ ਦੀ ਸੇਵਾ ਹੁਣ ਦੁਨੀਆ ਭਰ ਵਿੱਚ ਸ਼ੁਰੂ ਹੋ ਗਈ ਹੈ। ਟਵਿੱਟਰ ਨੇ ਕੰਪਨੀਆਂ ਅਤੇ ਕਾਰੋਬਾਰਾਂ ਲਈ ਵੈਰੀਫਿਕੇਸ਼ਨ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਇਸਦੇ ਲਈ ਕੰਪਨੀਆਂ ਨੂੰ ਹਰ ਮਹੀਨੇ ਟਵਿੱਟਰ ਨੂੰ 82,000 ਰੁਪਏ ਦੇਣੇ ਹੋਣਗੇ। ਜੇਕਰ ਕੰਪਨੀ ਚਾਹੇ ਤਾਂ ਆਪਣੇ ਕਰਮਚਾਰੀਆਂ ਦੇ ਖਾਤਿਆਂ ਨੂੰ ਵੀ ਇਸ ਨਾਲ ਜੋੜ ਸਕਦੀ ਹੈ।