ਭਾਰਤ ਦੇ ਉੱਘੇ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਹਰ ਸਾਲ 23 ਜਨਵਰੀ ਨੂੰ ਮਨਾਇਆ ਜਾਂਦਾ ਹੈ।
ਇਸ ਸਾਲ ਦੇਸ਼ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 124ਵੀਂ ਜਯੰਤੀ ਮਨਾ ਰਿਹਾ ਹੈ।
ਦੱਸ ਦੇਈਏ ਕਿ ਸੁਭਾਸ਼ ਚੰਦਰ ਬੋਸ ਇੱਕ ਬਹਾਦਰ ਸਿਪਾਹੀ, ਯੋਧਾ, ਮਹਾਨ ਜਰਨੈਲ ਅਤੇ ਇੱਕ ਹੁਨਰਮੰਦ ਸਿਆਸਤਦਾਨ ਸਨ।
ਇਸ ਸਾਲ ਭਾਰਤ ਸਰਕਾਰ ਨੇ 23 ਜਨਵਰੀ ਤੋਂ ਗਣਤੰਤਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ 24 ਜਨਵਰੀ ਤੋਂ ਗਣਤੰਤਰ ਦਿਵਸ ਮਨਾਇਆ ਜਾਂਦਾ ਸੀ।
ਭਾਰਤ ਸਰਕਾਰ ਨੇ ਨੇਤਾ ਜੀ ਨੂੰ ਸਨਮਾਨਿਤ ਕਰਨ ਅਤੇ ਦੇਸ਼ ਦੀ ਆਜ਼ਾਦੀ ਵਿੱਚ ਉਨ੍ਹਾਂ ਦੇ ਸੰਘਰਸ਼ ਨੂੰ ਯਾਦ ਕਰਨ ਲਈ ਇਹ ਫੈਸਲਾ ਲਿਆ ਹੈ।
'ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ'। ਸੁਭਾਸ਼ ਚੰਦਰ ਬੋਸ ਦੇ ਇਸ ਨਾਅਰੇ ਨੇ ਹਰ ਭਾਰਤੀ ਦਾ ਖੂਨ ਗਰਮ ਕਰ ਦਿੱਤਾ ਸੀ।
ਸੁਭਾਸ਼ ਚੰਦਰ ਬੋਸ ਦੇ ਵਿਚਾਰ ਅੱਜ ਵੀ ਲੋਕਾਂ ਲਈ ਪ੍ਰੇਰਨਾਦਾਇਕ ਹਨ।
ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਓਡੀਸ਼ਾ ਰਾਜ ਦੇ ਕਟਕ ਵਿੱਚ ਇੱਕ ਅਮੀਰ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ।
ਸੁਭਾਸ਼ ਚੰਦਰ ਬੋਸ ਦੇ 7 ਭਰਾ ਅਤੇ 6 ਭੈਣਾਂ ਸਨ।
ਹੋਰ ਵੇਖੋ
ਚੁਆਵਿਸ 'ਚ ਮੌਜੂਦ ਪੋਸ਼ਕ ਤੱਤ
ਸਹੀ Posture ਦੇ ਫਾਇਦੇ
ਮਾਧੁਰੀ ਦਿਕਸ਼ਤ ਦੀਆਂ ਪਾਪੂਲਰ ਫਿਲਮਾਂ
ਗੁੜ ਖਾਣ ਦੇ ਫਾਇਦੇ