ਅਦਾਕਾਰ ਸੰਨੀ ਦਿਓਲ ਨੇ ਅੱਜ ਯਾਨਿ 19 ਅਕਤੂਬਰ ਨੂੰ ਆਪਣਾ 65ਵਾਂ ਜਨਮਦਿਨ ਮਨਾਇਆ ਹੈ। ਲੰਬੇ ਸਮੇਂ ਤੱਕ ਪਰਦੇ 'ਤੇ ਰਾਜ ਕਰਨ ਵਾਲੇ ਸੰਨੀ ਦਿਓਲ ਇਨ੍ਹੀਂ ਦਿਨੀਂ ਲਾਈਮ ਲਾਈਟ ਤੋਂ ਦੂਰ ਰਹਿੰਦੇ ਹਨ
ਫਿਲਮਾਂ ਵਿੱਚ ਅਦਾਕਾਰੀ ਦੇ ਨਾਲ-ਨਾਲ ਸੰਨੀ ਦਿਓਲ ਰਾਜਨੀਤੀ ਵਿੱਚ ਵੀ ਸਰਗਰਮ ਹਨ। ਇਸ ਸਮੇਂ ਉਹ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਵੀ ਹਨ।
ਸੰਨੀ ਦਿਓਲ ਦੇ 65ਵੇਂ ਜਨਮਦਿਨ 'ਤੇ ਉਨ੍ਹਾਂ ਦੇ ਬੇਟੇ ਕਰਨ ਦਿਓਲ ਨੇ ਖਾਸ ਅੰਦਾਜ਼ 'ਚ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਸੰਨੀ ਦਿਓਲ ਆਪਣੇ ਦਮ ਤੇ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ।
ਰਿਪੋਰਟਾਂ ਮੁਤਾਬਕ ਸੰਨੀ ਦਿਓਲ ਦੀ ਕੁੱਲ ਜਾਇਦਾਦ 12-16 ਮਿਲੀਅਨ ਡਾਲਰ ਹੈ।
ਭਾਰਤੀ ਰੁਪਏ ਵਿੱਚ ਇਸ ਦੀ ਕੁੱਲ ਕੀਮਤ 120 ਕਰੋੜ ਰੁਪਏ ਬਣਦੀ ਹੈ।
ਸੰਨੀ ਦੀ ਕਮਾਈ ਦਾ ਮੁੱਖ ਸਰੋਤ ਫਿਲਮਾਂ ਹਨ।
ਇਸ ਤੋਂ ਇਲਾਵਾ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਵੀ ਹਨ।
ਇਸ ਦੇ ਨਾਲ ਹੀ ਸੰਨੀ ਮਹਿੰਗੀਆਂ ਗੱਡੀਆਂ ਦੇ ਵੀ ਸ਼ੌਕੀਨ ਹਨ।
ਸੰਨੀ ਦਿਓਲ ਦੇ ਕਾਰ ਕਲੈਕਸ਼ਨ ਵਿੱਚ ਰੇਂਜ ਰੋਵਰ ਤੇ ਔਡੀ ਏ8 ਵਰਗੀਆਂ ਸ਼ਾਨਦਾਰ ਕਾਰਾਂ ਹਨ।