Suryakumar Yadav IND VS AUS: ਭਾਰਤ ਨੇ ਆਸਟ੍ਰੇਲੀਆ ਨੂੰ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ 2 ਵਿਕਟਾਂ ਨਾਲ ਹਰਾਇਆ।



ਵਿਸ਼ਾਖਾਪਟਨਮ 'ਚ ਖੇਡੇ ਗਏ ਮੈਚ 'ਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 208 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਭਾਰਤ ਨੇ ਇੱਕ ਗੇਂਦ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ।



ਟੀਮ ਇੰਡੀਆ ਲਈ ਕਪਤਾਨ ਸੂਰਿਆਕੁਮਾਰ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੂੰ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ। ਸੂਰਿਆ ਨੇ ਇਸ ਮੈਚ 'ਚ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ।



ਦਰਅਸਲ ਸੂਰਿਆਕੁਮਾਰ ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਜ਼ਿਆਦਾ 'ਪਲੇਅਰ ਆਫ ਦ ਮੈਚ' ਐਵਾਰਡ ਜਿੱਤਣ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਪਹੁੰਚ ਗਏ ਹਨ।



ਉਸ ਨੇ ਇਸ ਮਾਮਲੇ 'ਚ ਰੋਹਿਤ ਨੂੰ ਪਿੱਛੇ ਛੱਡ ਦਿੱਤਾ। ਰੋਹਿਤ ਨੇ 12 ਖਿਤਾਬ ਜਿੱਤੇ ਹਨ। ਜਦੋਂਕਿ ਸੂਰਿਆ ਨੇ 13 ਐਵਾਰਡ ਜਿੱਤੇ ਹਨ। ਇਸ ਮਾਮਲੇ 'ਚ ਵਿਰਾਟ ਕੋਹਲੀ ਟੌਪ 'ਤੇ ਹਨ।



ਕੋਹਲੀ ਨੇ 15 ਖਿਤਾਬ ਜਿੱਤੇ ਹਨ। ਮੁਹੰਮਦ ਨਬੀ ਦੂਜੇ ਨੰਬਰ 'ਤੇ ਹਨ। ਨਬੀ ਨੇ ਇਹ ਐਵਾਰਡ 14 ਵਾਰ ਜਿੱਤਿਆ ਹੈ। ਦਿਲਚਸਪ ਗੱਲ ਇਹ ਹੈ ਕਿ ਸੂਰਿਆ ਨੇ ਇਸ ਲਈ ਸਭ ਤੋਂ ਘੱਟ ਮੈਚ ਖੇਡੇ ਹਨ। ਉਸਨੇ 54 ਮੈਚਾਂ ਵਿੱਚ 13 ਵਾਰ ਖਿਤਾਬ ਜਿੱਤਿਆ।



ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 2023 ਦੇ ਫਾਈਨਲ ਤੋਂ ਬਾਅਦ ਪਹਿਲੀ ਵਾਰ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਇਕ-ਦੂਜੇ ਦੇ ਖਿਲਾਫ ਮੈਦਾਨ 'ਤੇ ਉਤਰੀਆਂ ਹਨ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 208 ਦੌੜਾਂ ਬਣਾਈਆਂ।



ਇਸਦੇ ਲਈ ਸਟੀਵ ਸਮਿਥ ਨੇ 54 ਦੌੜਾਂ ਦੀ ਪਾਰੀ ਖੇਡੀ। ਜੋਸ਼ ਇੰਗਲਿਸ਼ ਨੇ ਸੈਂਕੜਾ ਲਗਾਇਆ। ਉਸ ਨੇ 110 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਨੇ 8 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ।



ਇਸ ਦੌਰਾਨ ਸੂਰਿਆਕੁਮਾਰ ਨੇ 42 ਗੇਂਦਾਂ ਵਿੱਚ 80 ਦੌੜਾਂ ਬਣਾਈਆਂ। ਉਸ ਨੇ 9 ਚੌਕੇ ਅਤੇ 4 ਛੱਕੇ ਲਗਾਏ। ਇਸ਼ਾਨ ਕਿਸ਼ਨ ਨੇ ਵੀ ਅਰਧ ਸੈਂਕੜਾ ਜੜਿਆ। ਉਸ ਨੇ 58 ਦੌੜਾਂ ਬਣਾਈਆਂ।



ਦੱਸ ਦੇਈਏ ਕਿ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਸੀਰੀਜ਼ ਦਾ ਦੂਜਾ ਮੈਚ 26 ਨਵੰਬਰ ਨੂੰ ਤਿਰੂਵਨੰਤਪੁਰਮ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤੀਜਾ ਮੈਚ 28 ਨਵੰਬਰ ਨੂੰ ਅਤੇ ਚੌਥਾ ਮੈਚ 1 ਦਸੰਬਰ ਨੂੰ ਖੇਡਿਆ ਜਾਵੇਗਾ।



Thanks for Reading. UP NEXT

Mitchell Marsh ਤੇ ਬੁਰੀ ਤਰ੍ਹਾਂ ਭੜਕੀ ਉਰਵਸ਼ੀ

View next story