ਸਵੀਡਿਸ਼ ਅਦਾਕਾਰਾ ਐਲੀ ਅਵਰਾਮ ਫੈਨਜ਼ ਨੂੰ ਨਹੀਂ ਕਰਦੀ ਨਿਰਾਸ਼ ਆਪਣੇ ਟੈਲੇਂਟ, ਐਕਟਿੰਗ ਅਤੇ ਮਿਲੀਅਨ ਡਾਲਰ ਸਮਾਈਲ ਨਾਲ ਜਿੱਤ ਲੈਂਦੀ ਹੈ ਦਿਲ ਫਿਲਮ 'ਚ ਅਦਾਕਾਰਾ ਨੂੰ ਦੇਖਣ ਲਈ ਫੈਨਜ਼ ਰਹਿੰਦੇ ਹਨ ਉਤਸੁਕ ਦੁਨੀਆ ਭਰ 'ਚ ਅਦਾਕਾਰਾ ਦੀ ਹੈ ਵੱਡੀ ਫੈਨ ਫੌਲੋਇੰਗ ਐਲੀ ਨੇ Much Awaited ਫਿਲਮ Goodbye ਦੀ ਸ਼ੂਟਿੰਗ ਪੂਰੀ ਕਰ ਲਈ ਹੈ ਇਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ ਅਦਾਕਾਰਾ ਨੇ ਫਿਲਮ ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਉਸ ਨਾਲ ਖਾਸ ਨੋਟ ਲਿਖਿਆ ਉਹਨਾਂ ਨੇ ਫਿਲਮ ਦੇ Wrap up ਦਾ ਐਲਾਨ ਕੀਤਾ ਐਲੀ ਨੇ ਵੀਡੀਓ ਦੇ ਨਾਲ ਲਿਖਿਆ ਇੱਕ ਸ਼ਾਨਦਾਰ ਟੀਮ ਦੇ ਨਾਲ ਇੱਕ ਪਿਆਰਾ ਸਫ਼ਰ ਰਿਹਾ❤️✨ ਫਿਲਮ 'ਚ ਐਲੀ ਤੋਂ ਇਲਾਵਾ ਅਮਿਤਾਭ ਬੱਚਨ, ਰਸ਼ਮਿਕਾ ਮੰਦਾਨਾ ,ਪਵੇਲ ਗੁਲਾਟੀ ਤੋਂ ਇਲਾਵਾ ਨੀਨਾ ਗੁਪਤਾ ਵੀ ਨਜ਼ਰ ਆਉਣਗੇ