ਮੋਬਾਈਲ ਵਿੱਚ ਕਈ ਤਰ੍ਹਾਂ ਦੇ ਐਪ ਮੌਜੂਦ ਹੁੰਦੇ ਹਨ। ਇਸ ਦੇ ਨਾਲ ਹੀ ਅਸੀਂ ਆਪਣੀ ਲੋੜ ਅਨੁਸਾਰ ਗੂਗਲ ਪਲੇ ਸਟੋਰ ਤੋਂ ਕਈ ਐਪ ਇੰਸਟਾਲ ਕਰਦੇ ਹਾਂ।



ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਆਪਣੇ ਮੋਬਾਈਲ 'ਚ ਕੋਈ ਐਪ ਇੰਸਟਾਲ ਕਰਦੇ ਹੋ ਤਾਂ ਕਈ ਤਰ੍ਹਾਂ ਦੀਆਂ ਪਰਮਿਸ਼ਨਾਂ ਮੰਗੀਆਂ ਜਾਂਦੀਆਂ ਹਨ।



ਆਮ ਤੌਰ 'ਤੇ ਅਸੀਂ ਬਿਨਾਂ ਸੋਚੇ-ਸਮਝੇ ਐਪ ਨੂੰ ਹਰ ਤਰ੍ਹਾਂ ਦੀਆਂ ਇਜਾਜ਼ਤਾਂ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਮੋਬਾਈਲ 'ਚ ਮੌਜੂਦ ਕਈ ਐਪ ਤੁਹਾਡੀ ਜਾਸੂਸੀ ਕਰ ਰਹੇ ਹਨ।



ਉਹ ਜਾਣਦੇ ਹਨ ਕਿ ਤੁਸੀਂ ਕੱਲ੍ਹ ਕਿੱਥੇ ਸੀ ਤੇ ਅੱਜ ਤੁਹਾਡੀ ਲੋਕੇਸ਼ਨ ਕੀ ਹੈ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਕੁਝ ਟਿੱਪਸ ਦੱਸਣ ਜਾ ਰਹੇ ਹਾਂ



ਜੋ ਐਪਸ ਨੂੰ ਤੁਹਾਡੀ ਲੋਕੇਸ਼ਨ ਟਰੈਕ ਕਰਨ ਤੋਂ ਰੋਕਣ ਵਿੱਚ ਤੁਹਾਡੀ ਮਦਦ ਕਰਨਗੇ। ਤੁਸੀਂ ਇਨ੍ਹਾਂ ਐਪਾਂ ਨੂੰ ਲੋਕੇਸ਼ਨ ਟਰੈਕ ਕਰਨ ਤੋਂ ਰੋਕ ਸਕਦੇ ਹੋ।



ਸਭ ਤੋਂ ਪਹਿਲਾਂ ਜਾਣ ਲਵੋ ਕਿ ਕਿਹੜੀਆਂ ਐਪਸ ਤੁਹਾਡੀ ਲੋਕੇਸ਼ਨ ਨੂੰ ਟਰੈਕ ਕਰ ਰਹੀਆਂ ਹਨ।



ਮਿਸਾਲ ਲਈ ਜੇਕਰ ਤੁਸੀਂ ਨੈਵੀਗੇਸ਼ਨ ਤੇ ਹੋਰ ਉਦੇਸ਼ਾਂ ਲਈ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ Google ਮੈਪ ਨੂੰ ਤੁਹਾਡੇ ਲੋਕੇਸ਼ਨ ਡੇਟਾ ਤੱਕ ਪਹੁੰਚ ਦੇਣੀ ਹੀ ਪਵੇਗੀ।



ਕੁਝ ਐਪਾਂ ਤੁਹਾਡੀ ਲੋਕੇਸ਼ਨ ਨੂੰ ਟਰੈਕ ਕਰਦੀਆਂ ਹਨ। ਕੁਝ ਐਪਸ ਲਈ ਲੋਕੇਸ਼ਨ ਟਰੈਕ ਕਰਨਾ ਜ਼ਰੂਰੀ ਹੁੰਦਾ ਹੈ



ਪਰ ਕੁਝ ਐਪਸ ਅਜਿਹੇ ਹਨ, ਜਿਨ੍ਹਾਂ 'ਚ ਲੋਕੇਸ਼ਨ ਟਰੈਕ ਕਰਨ ਲਈ ਇਜਾਜ਼ਤ ਜ਼ਰੂਰੀ ਨਹੀਂ।



ਉਬੇਰ ਤੇ ਓਲਾ ਵਰਗੀਆਂ ਰਾਈਡ ਸ਼ੇਅਰਿੰਗ ਐਪਾਂ ਨੂੰ ਤੁਹਾਡੀ ਲੋਕੇਸ਼ਨ ਨੂੰ ਟਰੈਕ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਡਰਾਈਵਰਾਂ ਨੂੰ ਪਤਾ ਲੱਗ ਸਕੇ ਕਿ ਕਿੱਥੇ ਆਉਣਾ ਹੈ।